ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਨਾ ਦੇਣ ਕਾਰਨ ਉਨ੍ਹਾਂ ਦੀਆਂ ਆਸਾਂ ’ਤੇ ਪਾਣੀ ਫਿਰ ਗਿਆ ਹੈ। ਮਾਨ ਨੇ ਕਿਹਾ ਕਿ ਨੌਜਵਾਨ ਪਿਛਲੇ ਕਈ ਸਾਲਾਂ ਤੋਂ ਦੁਖੀ ਸੀ। ਉਨ੍ਹਾਂ ਨੇ ਉਮੀਦ ਛੱਡ ਦਿੱਤੀ ਸੀ। ਪਰ ਜਿੱਥੇ ਇੱਛਾ ਚਾਹ ਉੱਥੇ ਰਾਹ… ਪ੍ਰਮਾਤਮਾ ਨੇ ਮੇਰੇ ਵਰਗੇ ਲੋਕਾਂ ਦੇ ਹੱਥਾਂ ਵਿੱਚ ਹਰਾ ਪੈਨ ਦਿੱਤਾ ਸੀ ਜਿਸ ਰਾਹੀਂ ਉਨ੍ਹਾਂ ਦੀਆਂ ਆਸਾਂ ਜਾਗ ਪਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਸਾਡੇ ਸਾਰੇ ਕਾਲਜ ਅਤੇ ਯੂਨੀਵਰਸਿਟੀਆਂ ਫਿਰ ਭਰ ਗਈਆਂ ਹਨ ਕਿਉਂਕਿ ਲੋਕਾਂ ਨੂੰ ਇਹ ਆਸ ਬੱਝ ਗਈ ਹੈ ਕਿ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ, ਉਹ ਇੱਥੇ ਸਿੱਖਿਆ ਹਾਸਲ ਕਰਕੇ ਚੰਗੀਆਂ ਨੌਕਰੀਆਂ ਹਾਸਲ ਕਰਨਗੇ।
Related Posts
ਪੋਲਟਰੀ ਫਾਰਮ ਡਿਗ ਜਾਣ ਕਾਰਨ ਕਰੀਬ 6 ਹਜ਼ਾਰ ਬਰੈਲਰ ਮਰਿਆ
ਭਵਾਨੀਗੜ੍ਹ, 8 ਅਪ੍ਰੈਲ (ਬਿਊਰੋ)- ਪਿੰਡ ਰਸੂਲਪੁਰ ਛੰਨਾਂ ਵਿਖੇ ਪੋਲਟਰੀ ਫਾਰਮ ਅਚਾਨਕ ਡਿਗ ਜਾਣ ਕਾਰਨ ਕਰੀਬ 6 ਹਜ਼ਾਰ ਬਰੈਲਰ (ਮੁਰਗਾ) ਮਰ ਜਾਣ…
ਹਰਿਆਣਾ ਦੇ ਸੱਤ ਜ਼ਿਲਿਆਂ ਵਿਚ ਮੰਤਰੀਆਂ ਦੀ ਥਾਂ ਅਧਿਕਾਰੀ ਝੰਡੇ ਝੁਲਾਉਣਗੇ
ਕਰਨਾਲ, 13 ਅਗਸਤ (ਦਲਜੀਤ ਸਿੰਘ)- ਕਿਸਾਨ ਅੰਦੋਲਨ ਦੇ ਤਿੱਖੇ ਵਿਰੋਧ ਕਾਰਨ ਹਰਿਆਣਾ ਦੇ ਸੱਤ ਜ਼ਿਲਿਆਂ ਵਿਚ ਆਜ਼ਾਦੀ ਦਿਵਸ ਮੌਕੇ ਮੰਤਰੀਆਂ ਤੇ…
ਹਰੀਸ਼ ਰਾਵਤ ਨੇ ਪਸ਼ਚਾਤਾਪ ਲਈ ਨਾਨਕਮੱਤਾ ਗੁਰਦੁਆਰਾ ਵਿਖੇ ਕੀਤੀ ਕਾਰਸੇਵਾ, ਲਾਇਆ ਝਾੜੂ ਅਤੇ ਸਾਫ ਕੀਤੇ ਜੁੱਤੇ
ਦੇਹਰਾਦੂਨ, 4 ਸਤੰਬਰ (ਦਲਜੀਤ ਸਿੰਘ)- ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਚਾਰ ਕਾਰਜਕਾਰੀ ਪ੍ਰਧਾਨਾਂ ਨੂੰ ‘ਪੰਜ ਪਿਆਰੇ’ ਕਹਿ ਕੇ ਹਰੀਸ਼ ਰਾਵਤ…