ਫਿਰੋਜ਼ਪੁਰ ਕਤਲ ਕਾਂਡ: ਔਰੰਗਾਬਾਦ ਪੁਲੀਸ ਵੱਲੋਂ 6 ਸ਼ੂਟਰ ਗ੍ਰਿਫ਼ਤਾਰ

ਔਰੰਗਾਬਾਦ (ਮਹਾਤਰਾਬਾਦ), irozpur Tripple Murder Case: ਬੀਤੀ ਰਾਤ ਕੀਤੀ ਕਾਰਵਾਈ ਦੌਰਾਨ ਛੱਤਰਪਤੀ ਸੰਭਾਜੀ ਨਗਰ ਔਰੰਗਾਬਾਦ ਸਿਟੀ ਪੁਲੀਸ ਨੇ ਹਾਲ ਹੀ ਵਿਚ ਫਿਰੋਜ਼ਪੁਰ ਤੀਹਰੇ ਕਤਲ ਕਾਂਡ ਵਿਚ ਸ਼ਾਮਲ ਛੇ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਨਾਗਪੁਰ-ਮੁੰਬਈ ਸਮ੍ਰਿੱਧੀ ਸੁਪਰ ਐਕਸਪ੍ਰੈੱਸ ਵੇਅ ’ਤੇ ਭੱਜਣ ਦੌਰਾਨ ਕਾਬੂ ਕੀਤਾ ਗਿਆ। ਪੁਲੀਸ ਕਮਿਸ਼ਨਰ ਪ੍ਰਵੀਨ ਪਵਾਰ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਸਿਟੀ ਪੁਲੀਸ ਨੇ ਸਫ਼ਲਤਾਪੂਰਵਕ ਕਾਰਵਾਈ ਕਰਦਿਆਂ ਡਰਾਈਵਰ ਸਮੇਤ ਕੁੱਲ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਸ਼ੂਟਰਾਂ ਦੀ ਪਛਾਣ ਰਵਿੰਦਰ ਸਿੰਘ ਉਰਫ ਰਵੀ, ਸੁਖਚੈਨ ਸਿੰਘ, ਅਕਸ਼ੈ ਕੁਮਾਰ ਉਰਫ ਬੱਚਾ, ਦਲੇਰ ਸਿੰਘ, ਗੁਰਪ੍ਰੀਤ ਸਿੰਘ ਅਤੇ ਪ੍ਰਿੰਸ ਸਾਰੇ ਵਾਸੀ ਪੰਜਾਬ ਵਜੋਂ ਹੋਈ ਹੈ। ਗੱਡੀ ਦੇ ਡਰਾਈਵਰ ਦੀ ਪਛਾਣ ਨਾਂਦੇੜ ਦੇ ਰਹਿਣ ਵਾਲੇ ਗਜੇਂਦਰ ਸ਼੍ਰੀਰਾਮ ਵਜੋਂ ਹੋਈ ਹੈ।

ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਵਿੱਚ ਵਾਪਰੀ ਵੱਡੀ ਘਟਨਾ ਵਿਚ ਮੰਗਲਵਾਰ ਦੁਪਹਿਰ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਨੇੜੇ ਦੋਸ਼ੀਆਂ ਨੇ 36 ਗੋਲੀਆਂ ਚਲਾਈਆਂ ਸੀ। ਇਸ ਹਮਲੇ ਵਿੱਚ ਜਸਪ੍ਰੀਤ ਕੌਰ (22) , ਉਸ ਦੇ ਚਚੇਰੇ ਭਰਾ ਦਿਲਦੀਪ ਸਿੰਘ (32) ਅਤੇ ਇੱਕ ਜਾਣਕਾਰ ਅਕਾਸ਼ਦੀਪ ਸਿੰਘ ਦੀ ਮੌਤ ਹੋ ਗਈ ਸੀ। ਜਿਸ ਉਪਰੰਤ ਪੁਲੀਸ ਵੱਲੋਂ ਹਮਲਾਵਰਾਂ ਦੀ ਤਸਵੀਰ ਜਾਰੀ ਕਰਦਿਆਂ ਕਾਰਵਾਈ ਸ਼ੁਰੂ ਕੀਤੀ ਗਈ ਸੀ।

Leave a Reply

Your email address will not be published. Required fields are marked *