ਐੱਸ ਏ ਐੱਸ ਨਗਰ, 19 ਅਪ੍ਰੈਲ (ਬਿਊਰੋ)-ਕਰੋੜਾਂ ਰੁਪਏ ਦੇ ਲੈਣ-ਦੇਣ ਦੇ ਇਕ ਮਾਮਲੇ ‘ਚ ਨਾਮਜ਼ਦ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵਲੋਂ ਵਧੀਕ ਜ਼ਿਲ੍ਹਾ ਸੈਸ਼ਨ ਦੀ ਅਦਾਲਤ ‘ਚ ਦਾਇਰ ਅਗਾਊਂ ਜ਼ਮਾਨਤ ਦੀ ਅਰਜ਼ੀ ਸੰਬੰਧੀ ਹੁਣ ਜ਼ਿਲ੍ਹਾ ਸੈਸ਼ਨ ਜੱਜ 21 ਅਪ੍ਰੈਲ ਨੂੰ ਸੁਣਵਾਈ ਕਰਨਗੇ।
ਇਸ ਸੰਬੰਧੀ ਸੁਮੇਧ ਸੈਣੀ ਦੇ ਵਕੀਲ ਐੱਚ.ਐੱਸ. ਧਨੋਆ ਨੇ ਦੱਸਿਆ ਕਿ ਉਕਤ ਅਰਜ਼ੀ ‘ਤੇ ਚਲਦੀ ਬਹਿਸ ਦੌਰਾਨ ਸਰਕਾਰ ਵਲੋਂ ਜ਼ਿਲ੍ਹਾ ਸੈਸ਼ਨ ਜੱਜ ਵਲੋਂ ਸੁਣਵਾਈ ਕਰਨ ਸੰਬੰਧੀ ਬੇਨਤੀ ਕੀਤੀ ਗਈ ਸੀ ਅਤੇ ਅਗਾਊਂ ਜ਼ਮਾਨਤ ਦੀ ਇਹ ਅਰਜ਼ੀ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ‘ਚ ਪਹੁੰਚ ਗਈ ਹੈ।