ਲੁਧਿਆਣਾ -ਨਗਰ ਨਿਗਮ ਦੇ ਦਫ਼ਤਰ ਸਤੰਬਰ ਮਹੀਨੇ ਦੌਰਾਨ ਛੁੱਟੀਆਂ ਦੇ ਦਿਨਾਂ ਵਿਚ ਵੀ ਖੁੱਲ੍ਹੇ ਰਹਿਣਗੇ। ਇਹ ਫ਼ੈਸਲਾ 10 ਫ਼ੀਸਦੀ ਛੋਟ ਦੇ ਨਾਲ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਕੀਤਾ ਗਿਆ ਹੈ। ਇਸ ਸਬੰਧੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਇਹ ਫ਼ੈਸਲਾ ਅਖ਼ੀਰਲੇ ਤਿੰਨ ਹਫ਼ਤਿਆਂ ਵਿਚ ਲਾਗੂ ਹੋਵੇਗਾ, ਜਿਸ ਵਿਚ ਦੂਜੇ ਹਫ਼ਤੇ ਸਿਰਫ਼ ਸ਼ਨੀਵਾਰ ਅਤੇ ਬਾਕੀ ਦੋਵੇਂ ਅਖ਼ੀਰਲੇ ਹਫ਼ਤਿਆਂ ਦੌਰਾਨ ਸ਼ਨੀਵਾਰ ਦੇ ਨਾਲ-ਨਾਲ ਐਤਵਾਰ ਨੂੰ ਵੀ ਨਗਰ ਨਿਗਮ ਦੇ ਸਾਰੇ ਦਫ਼ਤਰ ਤੇ ਸੁਵਿਧਾ ਸੈਂਟਰ ਖੋਲ੍ਹ ਕੇ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਹੈ ਵਿਆਜ ਪਨੈਲਟੀ ਲਗਾਉਣ ਦਾ ਪੈਟਰਨ
- ਪਿਛਲੇ ਸਾਲ ਦਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ‘ਤੇ ਲੱਗਦਾ ਹੈ 18 ਫ਼ੀਸਦੀ ਵਿਆਜ ਤੇ 20 ਫ਼ੀਸਦੀ ਪਨੈਲਟੀ
- ਸਤੰਬਰ ਤਕ ਮੌਜੂਦਾ ਸਾਲ ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ‘ਤੇ ਮਿਲਦੀ ਹੈ 10 ਫ਼ੀਸਦੀ ਛੋਟ
- ਅਕਤੂਬਰ ਤੋਂ ਦਸੰਬਰ ਤਕ ਦੇਣਾ ਹੋਵੇਗਾ ਪੂਰਾ ਟੈਕਸ
- ਜਨਵਰੀ ਤੋਂ ਮਾਰਚ ਤਕ ਲੱਗੇਗਾ 10 ਫ਼ੀਸਦੀ ਜੁਰਮਾਨਾ