ਅੰਮ੍ਰਿਤਸਰ : ਡੇਰਾ ਰਾਧਾ ਸਵਾਮੀ ਬਿਆਸ (Dera Radha Soami Beas) ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ (Gurinder Singh Dhillon) ਨੇ ਆਪਣਾ ਵਾਰਿਸ ਐਲਾਨ ਦਿੱਤਾ ਹੈ। ਉਨ੍ਹਾਂ ਜਸਦੀਪ ਸਿੰਘ ਗਿੱਲ (Jasdeep Singh Gill) ਨੂੰ ਆਪਣਾ ਵਾਰਿਸ ਬਣਾਇਆ ਹੈ। ਗਿੱਲ ਨੂੰ ਬਤੌਰ ਗੁਰੂ ਨਾਮ ਦੇਣ ਦਾ ਵੀ ਅਧਿਕਾਰ ਹੋਵੇਗਾ। ਕਾਬਿਲੇਗ਼ੌਰ ਹੈ ਕਿ ਕੁਝ ਸਾਲ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਕੈਂਸਰ ਹੋਣ ਦੀ ਗੱਲ ਸਾਹਮਣੇ ਆਈ ਸੀ ਜਿਸ ਦਾ ਲੰਬਾ ਇਲਾਜ ਚੱਲਿਆ। ਉੱਥੇ ਹੀ ਬਾਬਾ ਗੁਰਿੰਦਰ ਢਿੱਲੋਂ ਦਿਲ ਦੇ ਰੋਗ ਨਾਲ ਵੀ ਪੀੜਤ ਹਨ। ਇਸ ਸਬੰਧੀ ਸਾਰੇ ਸੇਵਾਦਾਰਾਂ ਤੇ ਇੰਚਾਰਜਾਂ ਨੂੰ ਭੇਜੇ ਪੱਤਰ ‘ਚ ਕਿਹਾ ਗਿਆ ਕਿ ਪੂਜਣ ਯੋਗ ਸੰਤ ਸਤਿਗੁਰੂ ਅਤੇ ਰਾਧਾ ਸਤਿਸੰਗ ਬਿਆਸ ਦੇ ਸਰਪ੍ਰਸਤ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੁਖਦੇਵ ਸਿੰਘ ਗਿੱਲ ਦੇ ਪੁੱਤਰ ਜਸਦੀਪ ਸਿੰਘ ਗਿੱਲ ਨੂੰ ਰਾਧਾ ਸਵਾਮੀ ਸਤਿਸੰਗ ਬਿਆਸ ਸੁਸਾਇਟੀ ਦਾ ਸਰਪ੍ਰਸਤ ਨਾਮਜ਼ਦ ਕੀਤਾ ਹੈ।
Related Posts
Punjab Weather : ਪੰਜਾਬ ‘ਚ ਕਦੋਂ ਪਵੇਗਾ ਮੀਂਹ!
ਚੰਡੀਗੜ੍ਹ : ਪੰਜਾਬ ‘ਚ ਮੀਂਹ ਪੈਣ ਨੂੰ ਲੈ ਕੇ ਤਾਜ਼ਾ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਮੌਸਮ ਵਿਭਾਗ ਦਾ ਕਹਿਣਾ…
ਬੰਗਲਾਦੇਸ਼ ‘ਚ ਪਹਿਲਾਂ ਵੀ ਹੋ ਚੁੱਕਾ ਹੈ ਤਖ਼ਤਾਪਲਟ, ਕਈ ਨੇਤਾਵਾਂ ਨੂੰ ਛੱਡਣਾ ਪਿਆ ਦੇਸ਼
ਨਵੀਂ ਦਿੱਲੀ : ਬੰਗਲਾਦੇਸ਼ ਵਿੱਚ ਰਿਜ਼ਰਵੇਸ਼ਨ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਰੋਧ ਅਤੇ ਫ਼ੌਜ ਦੇ ਦਬਾਅ ਦੇ ਵਿਚਕਾਰ ਦੇਸ਼ ਦੀ…
ਬਲਜੀਤ ਸਿੰਘ ਦਾਦੂਵਾਲ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਚੈਲੰਜ
ਮੁਹਾਲੀ, 17 ਦਸੰਬਰ- ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵਲੋਂ ਅੱਜ ਇੱਥੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ…