ਚੰਡੀਗੜ੍ਹ,ਕੈਨੇਡੀਅਨ ਪੁਲੀਸ ਨੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਸਾਥੀ ਰਹੇ ਇੰਦਰਜੀਤ ਸਿੰਘ ਗੋਸਲ ਨੂੰ ਉਸ ਦੀ ਜਾਨ ਨੂੰ ਖ਼ਤਰੇ ਦੀ ਚਿਤਾਵਨੀ ਦਿੱਤੀ ਹੈ। ਗੋਸਲ ਨੂੰ ਇਸ ਹਫਤੇ ‘ਡਿਊਟੀ ਟੂ ਵਾਰਨ’ ਨੋਟਿਸ ਜਾਰੀ ਕੀਤਾ ਗਿਆ। ਗੋਸਲ ਸਿੱਖ ਵੱਖਵਾਦੀ ਨੇਤਾ ਹਰਦੀਪ ਸਿੰਘ ਨਿੱਝਰ ਦਾ ਸਹਿਯੋਗੀ ਸੀ, ਜਿਸ ਨੂੰ ਜੂਨ 2023 ਵਿੱਚ ਗੋਲੀ ਮਾਰ ਦਿੱਤੀ ਗਈ ਸੀ। ਨਿੱਝਰ ਦੀ ਹੱਤਿਆ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਤਲ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ਾਂ ਕਾਰਨ ਕੈਨੇਡਾ ਅਤੇ ਭਾਰਤ ਦਰਮਿਆਨ ਤਣਾਅ ਵਧ ਗਿਆ। ਪੁਲੀਸ ਨੇ ਇਸ ਤੋਂ ਬਾਅਦ ਚਾਰ ਵਿਅਕਤੀਆਂ ‘ਤੇ ਹੱਤਿਆ ਦਾ ਦੋਸ਼ ਲਗਾਇਆ ਹੈ। ਭਾਰਤ ਨੇ ਗੋਲੀਬਾਰੀ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ।
Related Posts
ਕੜਾਕੇ ਦੀ ਠੰਢ ’ਤੇ ਭਾਰੀ ਪਈ ਆਸਥਾ, ਮਾਘੀ ਮੇਲੇ ਮੌਕੇ ਪਵਿੱਤਰ ਸਰੋਵਰ ’ਚ ਸੰਗਤਾਂ ਨੇ ਕੀਤਾ ਇਸ਼ਨਾਨ
ਸ੍ਰੀ ਮੁਕਤਸਰ ਸਾਹਿਬ – ਚਾਲੀ ਮੁਕਤਿਆਂ ਦੀ ਯਾਦ ਵਿੱਚ ਮਨਾਇਆ ਜਾਣ ਵਾਲਾ ਮੇਲਾ ਮਾਘੀ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ…
ਇਸ ਹਫ਼ਤੇ 45 ਡਿਗਰੀ ਤਕ ਪੁੱਜੇਗਾ ਤਾਪਮਾਨ, ਮੌਸਮ ਵਿਭਾਗ ਦਾ ਅਗਲੇ 5 ਦਿਨਾਂ ਤਕ ਆਰੇਂਜ ਅਲਰਟ
ਜਲੰਧਰ : ਪਿਛਲੇ ਦਿਨੀਂ ਪਏ ਮੀਂਹ ਕਾਰਨ ਗਰਮੀ ਤੋਂ ਕੁਝ ਰਾਹਤ ਮਿਲਣ ਤੋਂ ਬਾਅਦ ਹੁਣ ਤਾਪਮਾਨ ਇਕ ਵਾਰ ਫਿਰ ਤੇਜ਼ੀ…
ਪੰਜਾਬ ਵਿਚ ਵੱਡਾ ਧਮਾਕਾ, ਕੰਬ ਗਿਆ ਪੂਰਾ ਇਲਾਕਾ
ਪਟਿਆਲਾ- ਪਟਿਆਲਾ ਦੇ ਜਗਤਾਰ ਨਗਰ ਵਿਚ ਉਸ ਵੇਲੇ ਹਾਲਾਤ ਭਿਆਨਕ ਬਣ ਗਏ ਜਦੋਂ ਇਕ ਘਰ ਵਿਚ ਜ਼ੋਰਦਾਰ ਧਮਾਕਾ ਹੋ ਗਿਆ।…