ICC Women’s T20 World Cup 2024 ਦੇ ਵਾਰਮਅਪ ਮੈਚਾਂ ਦਾ ਸ਼ਡਿਊਲ ਜਾਰੀ, ਭਾਰਤੀ ਮਹਿਲਾ ਟੀਮ ਦਾ ਇਨ੍ਹਾਂ 2 ਦੇਸ਼ਾਂ ਨਾਲ ਹੋਵੇਗਾ ਟਕਰਾਅ

ਨਵੀਂ ਦਿੱਲੀ : ICC Women’s T20 World Cup 2024 Warm Up Matches Fixtures : ਆਈਸੀਸੀ ਨੇ ਮੰਗਲਵਾਰ ਨੂੰ ਮਹਿਲਾ ਟੀ-20 ਵਿਸ਼ਵ ਕੱਪ 2024 ਦੇ ਅਭਿਆਸ ਮੈਚਾਂ ਦੀ ਸੂਚੀ ਦਾ ਐਲਾਨ ਕੀਤਾ ਹੈ। ਭਾਰਤੀ ਮਹਿਲਾ ਟੀਮ ਦੀ ਵਾਰਮ-ਅਪ ਮੈਚਾਂ ‘ਚ ਦੱਖਣੀ ਅਫਰੀਕਾ ਤੇ ਵੈਸਟਇੰਡੀਜ਼ ਨਾਲ ਟੱਕਰ ਹੋਵੇਗੀ।

ਇਸ ਟੂਰਨਾਮੈਂਟ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੀਆਂ 10 ਟੀਮਾਂ ਨੇ ਦੋ ਅਭਿਆਸ ਮੈਚ ਖੇਡਣੇ ਹਨ ਜਿਨ੍ਹਾਂ ਦੀ ਸ਼ੁਰੂਆਤ 28 ਸਤੰਬਰ ਤੋਂ ਸ਼ੁਰੂ ਹੋਵੇਗੀ ਤੇ 1 ਅਕਤੂਬਰ ਤਕ ਸਾਰੇ ਮੈਚ ਖਤਮ ਹੋ ਜਾਣਗੇ ਕਿਉਂਕਿ ਟੂਰਨਾਮੈਂਟ 3 ਅਕਤੂਬਰ ਤੋਂ ਸ਼ੁਰੂ ਹੋਣਾ ਹੈ।

ਮਹਿਲਾ ਟੀ-20 ਵਿਸ਼ਵ ਕੱਪ ਦੇ ਵਾਰਮ ਮੈਚ ਦਾ ਸ਼ਡਿਊਲ ਜਾਰੀ
ਦਰਅਸਲ, 10 ਟੀਮਾਂ ਦੇ ਇਸ ਟੂਰਨਾਮੈਂਟ ਤੋਂ ਪਹਿਲਾਂ ਸਾਰੀਆਂ ਟੀਮਾਂ ਵਾਰਮ ਮੈਚ ਖੇਡਣਗੀਆਂ ਤੇ ਫਿਰ ਸਿੱਧੇ ਟੂਰਨਾਮੈਂਟ ਖੇਡਣ ਉਤਰਨਗੀਆਂ। ਇਨ੍ਹਾਂ ਅਭਿਆਸ ਮੈਚਾਂ ਨੂੰ ਟੀ-20 ਅੰਤਰਰਾਸ਼ਟਰੀ ਕ੍ਰਿਕਟ ਦਾ ਦਰਜਾ ਵੀ ਨਹੀਂ ਮਿਲੇਗਾ, ਪਰ ਇਹ ਮੈਚ ਸਿਰਫ 20-20 ਓਵਰ ਦੇ ਹੀ ਹੋਣਗੇ। ਟੀਮਾਂ ਆਪਣੇ 15-ਖਿਡਾਰੀ ਟੀਮ ਦੇ ਸਾਰੇ ਮੈਂਬਰਾਂ ਨੂੰ ਮੈਦਾਨ ‘ਚ ਉਤਾਰ ਸਕਣਗੀਆਂ।

ਇਸ ਟੂਰਨਾਮੈਂਟ ‘ਚ ਇੱਕੋ ਗਰੁੱਪ ਦੀਆਂ ਟੀਮਾਂ ਵਾਰਮ-ਅਪ ਰਾਊਂਡ ‘ਚ ਇੱਕ-ਦੂਜੇ ਦਾ ਸਾਹਮਣਾ ਨਹੀਂ ਕਰਨਗੀਆਂ। ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ ਏ ‘ਚ ਮੌਜੂਦਾ ਚੈਂਪੀਅਨ ਆਸਟਰੇਲੀਆ, ਭਾਰਤ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਸ੍ਰੀਲੰਕਾ ਦੀਆਂ ਟੀਮਾਂ ਸ਼ਾਮਲ ਹਨ। ਗਰੁੱਪ-ਬੀ ‘ਚ ਇੰਗਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼, ਸਕਾਟਲੈਂਡ ਤੇ ਬੰਗਲਾਦੇਸ਼ ਦੀਆਂ ਟੀਮਾਂ ਹਨ। ਇਸ ਕਾਰਨ ਭਾਰਤ ਨੂੰ ਅਭਿਆਸ ਮੈਚਾਂ ਵਿੱਚ ਦੂਜੇ ਗਰੁੱਪਾਂ ਦੀਆਂ ਟੀਮਾਂ ਦਾ ਸਾਹਮਣਾ ਕਰਨਾ ਪਵੇਗਾ।

Women’s World Cup 2024 Warm-up Fixture Schedule

28 ਸਤੰਬਰ, ਸ਼ਨਿਚਰਵਾਰ – ਪਾਕਿਸਤਾਨ ਬਨਾਮ ਸਕਾਟਲੈਂਡ, ਦੁਬਈ

28 ਸਤੰਬਰ, ਸ਼ਨਿਚਰਵਾਰ – ਸ਼੍ਰੀਲੰਕਾ ਬਨਾਮ ਬੰਗਲਾਦੇਸ਼, ਦੁਬਈ

29 ਸਤੰਬਰ, ਐਤਵਾਰ – ਨਿਊਜ਼ੀਲੈਂਡ ਬਨਾਮ ਦੱਖਣੀ ਅਫਰੀਕਾ, ਦੁਬਈ

29 ਸਤੰਬਰ, ਐਤਵਾਰ – ਭਾਰਤ ਬਨਾਮ ਵੈਸਟ ਇੰਡੀਜ਼, ਦੁਬਈ

29 ਸਤੰਬਰ, ਐਤਵਾਰ – ਆਸਟ੍ਰੇਲੀਆ ਬਨਾਮ ਇੰਗਲੈਂਡ, ਦੁਬਈ

30 ਸਤੰਬਰ, ਸੋਮਵਾਰ – ਸ਼੍ਰੀਲੰਕਾ ਬਨਾਮ ਸਕਾਟਲੈਂਡ, ਦੁਬਈ

30 ਸਤੰਬਰ, ਸੋਮਵਾਰ- ਬੰਗਲਾਦੇਸ਼ ਬਨਾਮ ਪਾਕਿਸਤਾਨ, ਦੁਬਈ

1 ਅਕਤੂਬਰ, ਮੰਗਲਵਾਰ- ਇੰਗਲੈਂਡ ਬਨਾਮ ਨਿਊਜ਼ੀਲੈਂਡ, ਦੁਬਈ

1 ਅਕਤੂਬਰ, ਮੰਗਲਵਾਰ- ਦੱਖਣੀ ਅਫਰੀਕਾ ਬਨਾਮ ਭਾਰਤ, ਦੁਬਈ

Leave a Reply

Your email address will not be published. Required fields are marked *