ਜਲੰਧਰ, ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲੀਸ ਨੇ ਅਫੀਮ ਦੀ ਤਸਕਰੀ ਕਰਨ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਸਪੈਸ਼ਲ ਸੈੱਲ ਜਲੰਧਰ ਨੇ ਦਕੋਹਾ ਫਾਟਕ ਜਲੰਧਰ ਨੇੜੇ ਕਾਰ (ਡੀਐੱਲ10-ਸੀਐੱਚ-4277) ਨੂੰ ਦੇਖਿਆ। ਕਾਰ ਨੂੰ ਨਸ਼ਾ ਤਸਕਰ ਕੈਪਟਨ ਸਿੰਘ ਚਲਾ ਰਿਹਾ ਸੀ, ਜੋ ਝਾਰਖੰਡ ਤੋਂ ਅਫੀਮ ਲਿਆ ਕੇ ਜਲੰਧਰ ਵੇਚਦਾ ਹੈ। ਪੁਲੀਸ ਨੇ ਤਲਾਸ਼ੀ ਲੈਣ ’ਤੇ ਕਾਰ ’ਚੋਂ 3.5 ਕਿਲੋ ਅਫੀਮ ਬਰਾਮਦ ਕੀਤੀ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ। ਥਾਣਾ ਕੈਂਟ ਸੀਪੀ ਜਲੰਧਰ ਵਿਖੇ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਤਫ਼ਤੀਸ਼ ਦੌਰਾਨ ਇੱਕ ਹੋਰ ਮੁਲਜ਼ਮ ਮਾਨ ਸਿੰਘ ਨੂੰ ਕਾਬੂ ਕਰ ਲਿਆ, ਜੋ ਕੈਪਟਨ ਸਿੰਘ ਨਾਲ ਮਿਲ ਕੇ ਨਸ਼ੇ ਦਾ ਕਾਰੋਬਾਰ ਕਰਦਾ ਸੀ। ਪੁਲੀਸ ਨੇ ਮਾਨ ਸਿੰਘ ਕੋਲੋਂ ਸੱਤ ਕਿਲੋ ਅਫੀਮ, 4 ਲੱਖ ਰੁਪਏ ਦੀ ਡਰੱਗ ਮਨੀ ਅਤੇ ਕਾਰ ਐੱਚਆਰ51-ਬੀਡੀ-7860) ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
Related Posts
ਵਿਆਹ ਤੋਂ ਪਰਤ ਰਹੇ ਕਾਰੋਬਾਰੀ ਨਾਲ ਵਾਪਰੀ ਅਣਹੋਣੀ, ਹੋਈ ਦਰਦਨਾਕ ਮੌਤ
ਲੁਧਿਆਣਾ- ਬੀਤੀ ਰਾਤ ਕੋਚਰ ਮਾਰਕੀਟ ਤੋਂ ਮਿੱਡਾ ਚੌਕ ਵੱਲ ਜਾਣ ਸਮੇਂ ਜਵਾਹਰ ਨਗਰ ਕੈਂਪ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ…
ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮਿਲੇ ਸੁਖਪਾਲ ਸਿੰਘ ਖਹਿਰਾ, ਪਿਰਮਲ ਸਿੰਘ ਖਾਲਸਾ ਤੇ ਜਗਦੇਵ ਸਿੰਘ
ਨਵੀਂ ਦਿੱਲੀ,17 ਜੂਨ (ਦਲਜੀਤ ਸਿੰਘ)- ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਮਿਲੇ ਸੁਖਪਾਲ ਸਿੰਘ ਖਹਿਰਾ, ਪਿਰਮਲ ਸਿੰਘ ਖਾਲਸਾ ਤੇ ਜਗਦੇਵ ਸਿੰਘ।…
ਉੱਤਰ ਪ੍ਰਦੇਸ਼ ਚੋਣਾਂ 2022 ਦੇ ਆਖ਼ਰੀ ਪੜਾਅ ਵਿਚ ਸਵੇਰੇ 9 ਵਜੇ ਤੱਕ 8.58% ਮਤਦਾਨ ਦਰਜ ਕੀਤਾ
ਉੱਤਰ ਪ੍ਰਦੇਸ਼, 7 ਮਾਰਚ (ਬਿਊਰੋ)- ਉੱਤਰ ਪ੍ਰਦੇਸ਼ ਚੋਣਾਂ 2022 ਦੇ ਆਖ਼ਰੀ ਪੜਾਅ ਵਿਚ ਸਵੇਰੇ 9 ਵਜੇ ਤੱਕ 8.58% ਮਤਦਾਨ ਦਰਜ…