ਧਾਰੀਵਾਲ, ਥਾਣਾ ਧਾਰੀਵਾਲ ਅਧੀਨ ਪਿੰਡ ਸਿੰਘਪੁਰਾ ਵਿੱਚ ਬਿਮਾਰ ਨੌਜਵਾਨ ਲਈ ਦੁਆ ਕਰਨ ਆਏ ਦੋ ਵਿਅਕਤੀਆਂ ਅਤੇ ਸਾਥੀਆਂ ਵਲੋਂ ਭੂਤ ਕੱਢਣ ਦੇ ਨਾਮ ’ਤੇ ਕਾਫੀ ਮਾਰ-ਕੁੱਟ ਕਰਕੇ ਨੌਜਵਾਨ ਨੂੰ ਮਾਰ ਦਿੱਤਾ। ਮ੍ਰਿਤਕ ਦੀ ਪਛਾਣ ਸੈਮੂਅਲ ਮਸੀਹ (30) ਪੁੱਤਰ ਮੰਗਾ ਮਸੀਹ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਛੋਟੇ ਬੱਚੇ ਹਨ। ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਪਿੰਡ ਦੇ ਕਬਰਸਤਾਨ ਵਿੱਚ ਦਫ਼ਨਾ ਦਿੱਤਾ। ਇਸ ਬਾਰੇ ਇਤਲਾਹ ਮਿਲਣ ’ਤੇ ਥਾਣਾ ਧਾਰੀਵਾਲ ਦੇ ਮੁਖੀ ਇੰਸਪੈਕਟਰ ਬਲਜੀਤ ਕੌਰ ਨੇ ਪੁਲੀਸ ਪਾਰਟੀ ਸਮੇਤ ਪਿੰਡ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਮ੍ਰਿਤਕ ਦੀ ਮਾਤਾ ਨੇ ਦੱਸਿਆ ਉਸ ਦਾ ਲੜਕਾ ਸੈਮੂਅਲ ਮਸੀਹ ਬਿਮਾਰ ਸੀ। ਪਰਿਵਾਰ ਵਲੋਂ ਦੁਆ ਕਰਨ ਵਾਸਤੇ ਬੁਲਾਉਣ ’ਤੇ ਜੈਕਬ ਮਸੀਹ ਉਰਫ ਜੱਕੀ ਵਾਸੀ ਸੰਘਰ ਕਲੋਨੀ ਅਤੇ ਬਲਜੀਤ ਸਿੰਘ ਉਰਫ ਸੋਨੂੰ ਵਾਸੀ ਸੁਚੈਨੀਆਂ ਉਨ੍ਹਾਂ ਦੇ ਘਰ 21 ਅਗਸਤ ਨੂੰ ਰਾਤ ਕਰੀਬ 10 ਵਜੇ ਆਏ ਅਤੇ ਬਾਅਦ ਵਿੱਚ ਉਨ੍ਹਾਂ ਨੇ 7-8 ਹੋਰ ਵਿਅਕਤੀਆਂ ਨੂੰ ਬੁਲਾ ਲਿਆ, ਜਿਨ੍ਹਾਂ ਨੇ ਸੈਮੂਅਲ ਮਸੀਹ ਦੀ ਭੂਤ ਕੱਢਣ ਦੇ ਨਾਮ ’ਤੇ ਕਾਫੀ ਮਾਰ ਕੁਟਾਈ ਕੀਤੀ ਅਤੇ ਉਸ ਨੂੰ ਮੰਜੇ ’ਤੇ ਪਾ ਕੇ ਚਲੇ ਗਏ। ਪਰਿਵਾਰਕ ਮੈਂਬਰਾਂ ਜਦੋਂ ਦੇਖਿਆ ਤਾਂ ਉਸ ਦੀ ਮੌਤ ਚੁੱਕੀ ਸੀ। ਪਰਿਵਾਰਕ ਮੈਂਬਰਾਂ ਨੇ 22 ਅਗਸਤ ਨੂੰ ਉਸਦੀ ਲਾਸ਼ ਪਿੰਡ ਦੇ ਕਬਰਸਤਾਨ ਵਿੱਚ ਦਫਨਾ ਦਿੱਤੀ। ਪੁਲੀਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨ ਅਨੁਸਾਰ ਜੈਕਬ ਮੀਸਹ, ਬਲਜੀਤ ਸਿੰਘ ਅਤੇ 7-8 ਹੋਰ ਨਾਮਲੂਮ ਵਿਅਕਤੀਆਂ ਵਿਰੁੱਧ ਧਾਰਾ 105, 190, 191(3) ਬੀਐੱਨਐੱਸ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
Related Posts
Olympics 2024 Day 7 : ਮਨੂ ਭਾਕਰ ਲਾਵੇਗੀ ਤੀਜੇ ਤਗਮੇ ਲਈ ਨਿਸ਼ਾਨਾ, ਲਕਸ਼ਯ ਸੇਨ ਤੋਂ ਵੀ ਦੇਸ਼ ਨੂੰ ਤਗਮੇ ਦੀ ਉਮੀਦ
ਨਵੀਂ ਦਿੱਲੀ : ਪੈਰਿਸ ਓਲੰਪਿਕ-2024 ਦਾ ਸੱਤਵਾਂ ਦਿਨ ਭਾਰਤ ਲਈ ਬਹੁਤ ਅਹਿਮ ਰਹਿਣ ਵਾਲਾ ਹੈ। ਹੁਣ ਤਕ ਭਾਰਤ ਨੇ ਕੁੱਲ…
ਪੱਛਮੀ ਬੰਗਾਲ ’ਚ ਡਾਕਟਰਾਂ ਦੀ ਹੜਤਾਲ ਨਾਲ ਸਿਹਤ ਸੇਵਾਵਾਂ ਪ੍ਰਭਾਵਿਤ
ਕੋਲਕਾਤਾ, ਪੱਛਮੀ ਬੰਗਾਲ ਵਿਚ ਰਾਜ ਭਰ ਦੇ ਡਾਕਟਰ ਅੱਜ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਸਿਖਿਆਰਥੀ ਡਾਕਟਰ ਨਾਲ ਕਥਿਤ…
126 ਦਿਨਾਂ ਪਿੱਛੋਂ ਕੈਪਟਨ ਨੂੰ ਬਿਨਾ ਮੁਆਫ਼ੀ ਦੇ ਮਿਲੇ ਨਵਜੋਤ ਸਿੱਧੂ, ਮਿਲ ਕੇ ਵੀ ਦੂਰੀਆਂ ਕਾਇਮ…
ਚੰਡੀਗੜ੍ਹ, 23 ਜੁਲਾਈ (ਦਲਜੀਤ ਸਿੰਘ)- ਆਖ਼ਰ, 126 ਦਿਨਾਂ ਬਾਅਦ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਕਾਂਗਰਸ ਦੇ…