ਸ੍ਰੀਨਗਰ, ਜੰਮੂ-ਕਸ਼ਮੀਰ ‘ਚ ਅੱਜ ਸਵੇਰੇ ਇਕ ਤੋਂ ਬਾਅਦ ਇਕ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕਾਂ ‘ਚ ਦਹਿਸ਼ਤ ਫ਼ੈਲ ਗਈ। ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਫਿਲਹਾਲ ਕੋਈ ਖ਼ਬਰ ਨਹੀਂ ਹੈ। ਭੂਚਾਲ ਦਾ ਪਹਿਲਾ ਝਟਕਾ ਸਵੇਰੇ 6.45 ਵਜੇ ਮਹਿਸੂਸ ਕੀਤਾ ਗਿਆ। ਇਸ ਦੀ ਸ਼ਿੱਦਤ ਰਿਕਟਰ ਪੈਮਾਨੇ ‘ਤੇ 4.9 ਦਰਜ ਕੀਤੀ ਗਈ। ਪਹਿਲੇ ਭੂਚਾਲ ਦਾ ਕੇਂਦਰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਜ਼ਮੀਨ ਤੋਂ ਪੰਜ ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਭੂਚਾਲ ਦਾ ਦੂਜਾ ਝਟਕਾ ਸਵੇਰੇ 6.52 ਵਜੇ ਮਹਿਸੂਸ ਕੀਤਾ ਗਿਆ, ਜਿਸ ਦੀ ਸ਼ਿੱਦਤ ਰਿਕਟਰ ਪੈਮਾਨੇ ‘ਤੇ 4.8 ਦਰਜ ਕੀਤੀ ਗਈ। ਦੂਜੇ ਭੂਚਾਲ ਦਾ ਕੇਂਦਰ ਵੀ ਬਾਰਾਮੂਲਾ ਵਿੱਚ ਸੀ ਅਤੇ ਇਹ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।
Related Posts
ਮੁਫ਼ਤ ਸੋਲਰ ਪੈਨਲ ਨੂੰ ਲੈ ਕੇ ਕਾਂਗਰਸ ਅਤੇ ਅਕਾਲੀ ਆਹਮੋ-ਸਾਹਮਣੇ, ਵਿੱਤ ਮੰਤਰੀ ਨੇ ਲਾਏ ਗੰਭੀਰ ਇਲਜ਼ਾਮ
ਬਠਿੰਡਾ, 17 ਜਨਵਰੀ (ਬਿਊਰੋ)- ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ’ਤੇ…
ਚੰਦਰਯਾਨ-3: ਪ੍ਰੋਪਲਸ਼ਨ ਮਾਡਿਊਲ ਤੋਂ ਸਫਲਤਾਪੂਰਨ ਵੱਖ ਹੋਇਆ ਵਿਕਰਮ ਲੈਂਡਰ, ਹੁਣ ਸਾਫਟ ਲੈਂਡਿੰਗ ਦਾ ਇੰਤਜ਼ਾਰ
ਨੈਸ਼ਨਲ ਡੈਸਕ- ਚੰਦਰਯਾਨ-3 ਨੇ ਇਤਿਹਾਸ ਰਚਦੇ ਹੋਏ ਚੰਨ ਦੀ ਸਤ੍ਹਾ ‘ਚ ਜਿੱਥੇ ਐਂਟਰੀ ਕਰ ਲਈ ਹੈ ਉਥੇ ਹੀ ਅੱਜ ਯਾਨੀ…
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਹੋਵੇਗਾ ਫਾਈਨਲ ਮੁਕਾਬਲਾ
ਨਵੀਂ ਦਿੱਲੀ: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਆਈਸੀਸੀ ਟੀ-20 ਵਿਸ਼ਵ ਕੱਪ 2024 ਦਾ ਫਾਈਨਲ 29 ਜੂਨ (ਸ਼ਨੀਵਾਰ) ਨੂੰ ਕੇਨਸਿੰਗਟਨ ਓਵਲ,…