ਲੁਧਿਆਣਾ : ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਇੱਕ ਅਜਿਹੇ ਤਿੰਨ ਮੈਂਬਰੀ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ ਜੋ ਵੱਖ-ਵੱਖ ਇਲਾਕਿਆਂ ਵਿੱਚ ਰੈਕੀ ਕਰਨ ਤੋਂ ਬਾਅਦ ਕਾਰਾਂ ਨੂੰ ਜੈੱਕ ਤੇ ਖੜੀਆਂ ਕਰਕੇ ਉਨ੍ਹਾਂ ਦੇ ਟਾਇਰ ਚੋਰੀ ਕਰ ਲੈਂਦਾ ਸੀ l ਪੁਲਿਸ ਦੇ ਮੁਤਾਬਕ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਾਡਲ ਗ੍ਰਾਮ ਕੋਚਰ ਮਾਰਕੀਟ ਦੇ ਵਾਸੀ ਪ੍ਰਿੰਸ ਸਿੰਘ, ਮਹਲਾ ਚੰਦਰ ਨਗਰ ਦੇ ਰਹਿਣ ਵਾਲੇ ਅਮਰਿੰਦਰ ਸਿੰਘ ਉਰਫ ਬਿੰਦੂ ਅਤੇ ਮੁਹੱਲਾ ਪੰਜਾਬ ਮਾਤਾ ਨਗਰ ਦੇ ਵਾਸੀ ਤਜਿੰਦਰ ਸਿੰਘ ਵੱਜੋਂ ਹੋਈ ਹੈ l ਪੁਲਿਸ ਨੇ ਇਸ ਮਾਮਲੇ ਵਿੱਚ ਮੁਲਜਮਾਂ ਦੇ ਕਬਜ਼ੇ ਚੋਂ ਵੱਖ-ਵੱਖ ਕੰਪਨੀਆਂ ਦੇ ਛੇ ਟਾਇਰ ਅਤੇ ਇੱਕ ਐਕਟੀਵਾ ਸਕੂਟਰ ਬਰਾਮਦ ਕੀਤਾ ਹੈ l ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰਬਰ ਅੱਠ ਦੇ ਇੰਚਾਰਜ ਬਲਵਿੰਦਰ ਕੌਰ ਨੇ ਦੱਸਿਆ ਕਿ ਪੁੱਛਗਿੱਛ ਦੇ ਦੌਰਾਨ ਮੁਲਜ਼ਮਾਂ ਕੋਲੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ l
Related Posts
ਜੰਤਰ ਮੰਤਰ ਵਿਖੇ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋਏ ਨਵਜੋਤ ਸਿੱਧੂ
ਚੰਡੀਗੜ੍ਹ – ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਅੱਜ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ…
Farmer Agitation: ਪੁਲੀਸ ਨੇ ਸ਼ੰਭੂ ਟੌਲ ਤੱਕ ਸੜਕ ਖੋਲ੍ਹ ਕੇ ਵਾਹਨ ਚਾਲਕਾਂ ਨੂੰ ਦਿੱਤੀ ਮਾਮੂਲੀ ਰਾਹਤ
ਅੰਬਾਲਾ, ਕਿਸਾਨ ਅੰਦੋਲਨ-2 (Farmer Agitation-2) ਦੇ ਚਲਦਿਆਂ ਪਿਛਲੇ 10 ਮਹੀਨਿਆਂ ਤੋਂ ਬੰਦ ਦਿੱਲੀ-ਅੰਮ੍ਰਿਤਸਰ ਹਾਈਵੇ-44 ਨੂੰ ਅੰਬਾਲਾ ਸ਼ਹਿਰ ਦੇ ਕਾਲਕਾ ਚੌਕ…
ਕੰਧ ਤੋੜ ਕੇ ਘਰ ‘ਚ ਵੜੀ ਬੇਕਾਬੂ ਕਾਰ, 5 ਲੋਕ ਜ਼ਖ਼ਮੀ
ਕੰਧ ਤੋੜ ਕੇ ਘਰ ‘ਚ ਵੜੀ ਬੇਕਾਬੂ ਕਾਰ, 5 ਲੋਕ ਜ਼ਖ਼ਮੀ ਨੋਇਡਾ : ਕਾਰ ਸਵਾਰ ਇਕ ਨੌਜਵਾਨ ਨੇ ਲਾਪਰਵਾਹੀ ਨਾਲ…