Kolkata Doctor Rape-Murder: ਪੀੜਤਾ ਨਾਲ ਕਈ ਲੋਕਾਂ ਨੇ ਕੀਤੀ ਬੇਰਹਿਮੀ, ਪੋਸਟਮਾਰਟਮ ਤੋਂ ਬਾਅਦ ਖੁੱਲ੍ਹੇ ਕਈ ਰਾਜ਼

ਕੋਲਕਾਤਾ kolkata doctor rape murder : ਕੋਲਕਾਤਾ (kolkata) ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਜਬਰ-ਜਨਾਹ ਤੇ ਕਤਲ ਕੀਤੇ ਗਏ ਡਾਕਟਰ ਦੀ ਪੋਸਟਮਾਰਟਮ ਰਿਪੋਰਟ ਵਿੱਚ ਕਈ ਵਾਰ ਪੇਨਿਟਰੇਸ਼ਨ ਦੀ ਸੰਭਾਵਨਾ ਜਤਾਈ ਗਈ ਹੈ। ਇਕ ਸੀਨੀਅਰ ਡਾਕਟਰ ਨੇ ਦਾਅਵਾ ਕੀਤਾ ਹੈ। ਇਸ ਦਾ ਮਤਲਬ ਹੈ ਕਿ ਇਸ ਅਪਰਾਧ ਵਿੱਚ ਇੱਕ ਤੋਂ ਵੱਧ ਵਿਅਕਤੀ ਸ਼ਾਮਲ ਹੋ ਸਕਦੇ ਹਨ।

ਆਰਜੀ ਕਾਰ ਮੈਡੀਕਲ ਕਾਲਜ ਤੇ ਹਸਪਤਾਲ ਦੀ ਸਾਬਕਾ ਵਿਦਿਆਰਥੀ ਡਾ: ਸੁਵਰਨਾ ਗੋਸਵਾਮੀ ਨੇ ਪੋਸਟਮਾਰਟਮ ਰਿਪੋਰਟ ਦੇਖੀ ਤੇ ਕਿਹਾ ਕਿ ਰਿਪੋਰਟ ਵਿੱਚ ਕਈ ਵਾਰ ਪੇਨਿਟਰੇਸ਼ਨ ਦਾ ਜ਼ਿਕਰ ਕੀਤਾ ਗਿਆ ਹੈ। ਡਾਕਟਰ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਮੁਤਾਬਕ ਉਸ ਨਾਲ ਇੱਕ ਤੋਂ ਵੱਧ ਵਾਰ ਜਬਰ ਜਨਾਹ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਦਰਸਾਉਂਦੀ ਹੈ ਕਿ ਅਪਰਾਧ ਦੌਰਾਨ ਇੱਕ ਤੋਂ ਵੱਧ ਵਿਅਕਤੀ ਮੌਜੂਦ ਸਨ।

Leave a Reply

Your email address will not be published. Required fields are marked *