ਜਲੰਧਰ: ਅੱਜ ਦੇਸ਼ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਸੀ ਤੇ ਕਿਸਾਨਾਂ ਦੇ ਵੱਲੋਂ ਆਪਣੇ ਟਰੈਕਟਰ ਸ਼ਿੰਗਾਰ ਕੇ ਕੇਂਦਰ ਸਰਕਾਰ ਦੇ ਖਿਲਾਫ਼ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕਿ ਕਿਸਾਨਾਂ ਦੇ ਲਈ ਬਣਾਏ ਗਏ ਕਾਲੇ ਕਾਨੂੰਨਾਂ ਦਾ ਵਿਰੋਧ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਸਰਕਾਰਾਂ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਸ਼ੁਰੂ ਤੋਂ ਹੀ ਮਤਰੇਆਂ ਵਾਲਾ ਵਿਹਾਰ ਕਰ ਰਹੀਆਂ ਨੇ ਨੇ ਆਜ਼ਾਦੀ ਨੂੰ ਤਾਂ 78 ਸਾਲ ਹੋ ਗਏ ਨੇ ਪਰ ਉਹ ਹਾਲੇ ਵੀ ਆਜ਼ਾਦ ਨਹੀਂ ਹਨ। ਕਿਸਾਨ ਆਗੂਆਂ ਦੇ ਵੱਲੋਂ ਕਾਲੇ ਕਾਨੂੰਨ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ ਅਤੇ ਰੋਸ ਮੁਜ਼ਾਰਾ ਕੀਤਾ ਜਾਵੇਗਾ। ਕਿਸਾਨਾਂ ਦੇ ਵੱਲੋਂ ਵੱਖ-ਵੱਖ ਮੰਗਾ ਨੂੰ ਲੈ ਕੇ ਟਰੈਕਟਰ ਰੋਸ ਮਾਰਚ ਕੀਤਾ ਜਾਵੇਗਾ ਤੇ ਐਮਐਸਪੀ ਕਾਨੂੰਨੀ ਗਰੰਟੀ ਦੀ ਮੰਗ ਵੀ ਇਸ ਦੇ ਵਿੱਚ ਸ਼ਾਮਿਲ ਕੀਤੀ ਗਈ ਹੈ ਅਤੇ ਅੱਜ 300 ਟਰੈਕਟਰ ਲੈ ਕੇ ਜਲੰਧਰ ਕਿਸ਼ਨਗੜ੍ਹ ਤੋਂ ਦੁਆਬਾ ਕਿਸਾਨ ਵੈਲਫੇਅਰ ਕਮੇਟੀ ਦੇ ਵੱਲੋਂ ਭੋਗਪੁਰ ਵੱਲ ਕੂਚ ਕੀਤੀ ਜਾਵੇਗੀ ਅਤੇ ਡੀਸੀ ਦਫਤਰ ਵਿੱਚ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ।
Related Posts
ਕੰਗਨਾ ਰਣੌਤ ਦੀ ਇਕ ਹੋਰ ਵਿਵਾਦਮਈ ਟਿੱਪਣੀ, ਕਿਹਾ: ਦੇਸ਼ ਦੇ ਪਿਤਾ ਨਹੀਂ, ਲਾਲ ਹੁੰਦੇ ਹਨ
ਚੰਡੀਗੜ੍ਹ, ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਇਕ ਵਾਰੀ ਫਿਰ ਆਪਣੇ ਬਿਆਨ ਤੇ ਮੀਡੀਆ ਪੋਸਟ ਕਾਰਨ ਸੁਰਖੀਆਂ ਵਿਚ ਹੈ। ਉਨ੍ਹਾਂ…
ਯੂਕ੍ਰੇਨ ਦੀ ਫੌਜ ‘ਚ ਭਰਤੀ ਹੋਣ ਲਈ ਕਤਾਰ ‘ਚ ਖੜ੍ਹਾ ਹੋਇਆ 80 ਸਾਲਾ ਬਜ਼ੁਰਗ, ਤਸਵੀਰ ਹੋ ਰਹੀ ਵਾਇਰਲ
ਯੂਕਰੇਨ, 26 ਫਰਵਰੀ (ਬਿਊਰੋ)- ਯੂਕਰੇਨ ਅਤੇ ਰੂਸ ਵਿਚਾਲੇ ਵਧਦੇ ਤਣਾਅ ਵਿਚਕਾਰ, ਸੋਸ਼ਲ ਮੀਡੀਆ ‘ਤੇ ਯੂਕਰੇਨ ਦੇ ਨਾਗਰਿਕਾਂ ਦੀਆਂ ਦਿਲ ਦਹਿਲਾ…
ਬਦਲ ਗਈ ਜ਼ਿਮਨੀ ਚੋਣਾਂ ਦੀ ਤਰੀਕ, ਹੁਣ ਇਸ ਦਿਨ ਪੈਣਗੀਆਂ ਵੋਟਾਂ
ਜਲੰਧਰ, ਜ਼ਿਮਨੀ ਚੋਣਾਂ ਨੂੰ ਲੈ ਇਸ ਵੇਲੇ ਪੰਜਾਬ ‘ਚ ਸਿਆਸੀ ਮਾਹੌਲ ਭੱਖਿਆ ਹੋਇਆ ਹੈ। ਇਸੇ ਵਿਚਕਾਰ ਚੋਣ ਕਮੀਸ਼ਨ ਵਲੋਂ ਇਕ…