ਸ਼ਾਹਜਹਾਂਪੁਰ, ਅਦਾਕਾਰ ਰਾਜਪਾਲ ਯਾਦਵ ਦੀ ਸ਼ਾਹਜਹਾਂਪੁਰ ਸਥਿਤ ਜਾਇਦਾਦ ਨੂੰ ਕਥਿਤ ਤੌਰ ’ਤੇ ਬੈਂਕ ਤੋਂ ਲਏ ਕਰਜ਼ੇ ਦੀ ਅਦਾਇਗੀ ਨਾ ਕਰਨ ‘ਤੇ ਜ਼ਬਤ ਕਰ ਲਿਆ ਗਿਆ ਹੈ। ਸੈਂਟਰਲ ਬੈਂਕ ਆਫ ਇੰਡੀਆ ਦੀ ਸ਼ਾਹਜਹਾਂਪੁਰ ਸ਼ਾਖਾ ਦੇ ਮੈਨੇਜਰ ਮਨੀਸ਼ ਵਰਮਾ ਨੇ ਅੱਜ ਦੱਸਿਆ ਕਿ ਰਾਜਪਾਲ ਨੇ ਸ਼ਾਹਜਹਾਂਪੁਰ ਸਥਿਤ ਆਪਣੀ ਜੱਦੀ ਜਾਇਦਾਦ ਨੂੰ ਗਹਿਣੇ ਰੱਖ ਕੇ ਬੈਂਕ ਦੀ ਮੁੰਬਈ ਸ਼ਾਖਾ ਤੋਂ ਕਈ ਕਰੋੜ ਰੁਪਏ ਦਾ ਕਰਜ਼ਾ ਲਿਆ ਸੀ। ਕਰਜ਼ਾ ਨਾ ਮੋੜਨ ਕਾਰਨ ਹਾਲ ਹੀ ਵਿੱਚ ਮੁੰਬਈ ਤੋਂ ਆਏ ਬੈਂਕ ਅਧਿਕਾਰੀਆਂ ਨੇ ਉਸ ਦੀ ਜਾਇਦਾਦ ਸੀਲ ਕਰ ਦਿੱਤੀ। ਅਭਿਨੇਤਾ ਰਾਜਪਾਲ ਯਾਦਵ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਯਾਦਵ ਨੇ 2005 ‘ਚ ਆਪਣੇ ਮਾਤਾ-ਪਿਤਾ ਦੇ ਨਾਂ ‘ਤੇ ਪ੍ਰੋਡਕਸ਼ਨ ਹਾਊਸ ‘ਨਵਰੰਗ ਗੋਦਾਵਰੀ ਐਂਟਰਟੇਨਮੈਂਟ ਲਿਮਟਿਡ’ ਦੀ ਸਥਾਪਨਾ ਕੀਤੀ ਸੀ ਅਤੇ ਸੈਂਟਰਲ ਬੈਂਕ ਆਫ ਇੰਡੀਆ ਦੀ ਬਾਂਦਰਾ ਕੁਰਲਾ ਕੰਪਲੈਕਸ ਬ੍ਰਾਂਚ ਤੋਂ 5 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਹੁਣ ਲਗਪਗ 11 ਕਰੋੜ ਰੁਪਏ ਸੀ।
Related Posts
ਪੰਜਾਬ ਨੂੰ ਨਵੀਂ ਦਿਸ਼ਾ ਤੇ ਨਵੇਂ ਪ੍ਰਬੰਧ ਦੀ ਕਿਉਂ ਹੈ ਲੋੜ ?
ਪੰਜਾਬ ਵਿੱਚ ਪਿਛਲੇ 25 ਸਾਲਾਂ ਦੌਰਾਨ ਪੰਜ ਸਰਕਾਰਾਂ ਬਣੀਆਂ ਹਨ।ਇਨਾਂ ਵਿੱਚੋਂ ਤਿੰਨ ਸਰਕਾਰਾਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ-ਭਾਜਪਾ…
ਅੰਤ੍ਰਿਮ ਜ਼ਮਾਨਤ ਤੋਂ ਬਾਅਦ ਗੁਰਦਾਸ ਮਾਨ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ
ਚੰਡੀਗੜ੍ਹ, 30 ਸਤੰਬਰ (ਦਲਜੀਤ ਸਿੰਘ)- ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ’ਚ ਹਾਈ ਕੋਰਟ ਨੇ ਗੁਰਦਾਸ ਮਾਨ ਨੂੰ ਵੱਡੀ…
Punjab Weather : ਪੰਜਾਬ ‘ਚ ਕਦੋਂ ਪਵੇਗਾ ਮੀਂਹ!
ਚੰਡੀਗੜ੍ਹ : ਪੰਜਾਬ ‘ਚ ਮੀਂਹ ਪੈਣ ਨੂੰ ਲੈ ਕੇ ਤਾਜ਼ਾ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਮੌਸਮ ਵਿਭਾਗ ਦਾ ਕਹਿਣਾ…