ਨਵੀਂ ਦਿੱਲੀ : ਪੈਰਿਸ ਓਲੰਪਿਕ-2024 ਦਾ ਸੱਤਵਾਂ ਦਿਨ ਭਾਰਤ ਲਈ ਬਹੁਤ ਅਹਿਮ ਰਹਿਣ ਵਾਲਾ ਹੈ। ਹੁਣ ਤਕ ਭਾਰਤ ਨੇ ਕੁੱਲ 3 ਤਗਮੇ ਜਿੱਤੇ ਹਨ। ਨਿਸ਼ਾਨੇਬਾਜ਼ੀ ਵਿਚ ਸਵਪਨੀਲ ਕੁਸਾਲੇ ਨੇ ਛੇਵੇਂ ਦਿਨ ਦੇਸ਼ ਲਈ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਤੋਂ ਪਹਿਲਾਂ ਸਟਾਰ ਮਨੂ ਭਾਕਰ ਅਤੇ ਸਰਬਜੋਤ ਸਿੰਘ ਵੀ ਨਿਸ਼ਾਨੇਬਾਜ਼ੀ ਵਿਚ ਕਾਂਸੀ ਦੇ ਤਗਮੇ ਜਿੱਤ ਚੁੱਕੇ ਹਨ। ਇਸ ਦੇ ਨਾਲ ਹੀ ਭਾਰਤ ਨੂੰ ਅੱਜ ਦੋ ਹੋਰ ਤਗਮੇ ਮਿਲਣ ਦੀ ਉਮੀਦ ਹੈ। ਮਨੂੰ ਭਾਕਰ ਦੁਪਹਿਰ 12:30 ਵਜੇ ਤੋਂ 25 ਮੀਟਰ ਪਿਸਟਲ ਸ਼ੂਟਿੰਗ ਮੁਕਾਬਲੇ ਵਿਚ ਹਿੱਸਾ ਲਵੇਗੀ। ਇਸ ਈਵੈਂਟ ਵਿਚ ਉਨ੍ਹਾਂ ਨਾਲ ਈਸ਼ਾ ਸਿੰਘ ਵੀ ਭਾਗ ਲਵੇਗੀ। ਮਨੂੰ ਦੀ ਨਜ਼ਰ ਮੈਡਲ ਦੀ ਹੈਟ੍ਰਿਕ ‘ਤੇ ਹੋਵੇਗੀ। ਪੈਰਿਸ ਓਲੰਪਿਕ 2024 ‘ਚ ਭਾਰਤੀ ਸ਼ਟਲਰ ਲਕਸ਼ਯ ਸੇਨ ਨੇ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹੁਣ ਉਸ ਦਾ ਸਾਹਮਣਾ ਕੁਆਰਟਰ ਫਾਈਨਲ ਮੈਚ ਵਿਚ ਤਾਈਵਾਨ ਦੇ ਸ਼ਟਲਰ ਚੋਊ ਟਿਨ ਚੇਨ ਨਾਲ ਹੋਵੇਗਾ ਅਤੇ ਉਸ ਨੂੰ ਹਰਾ ਕੇ ਉਹ ਸੈਮੀਫਾਈਨਲ ਵਿਚ ਪਹੁੰਚਣਾ ਚਾਹੇਗਾ
Related Posts
ਭਾਰਤੀ ਕ੍ਰਿਕਟ ਟੀਮ ਨੂੰ ਮਿਲੀ ਨਵੀਂ ਜਰਸੀ
ਨਵੀਂ ਦਿੱਲੀ, 13 ਅਕਤੂਬਰ (ਦਲਜੀਤ ਸਿੰਘ)- ਬੀ.ਸੀ.ਸੀ.ਆਈ. ਨੇ ਭਾਰਤੀ ਕ੍ਰਿਕਟ ਟੀਮ ਦੀ ਨਵੀਂ ਜਰਸੀ ਪੇਸ਼ ਕੀਤੀ ਹੈ। Post Views: 13
ਆਈ. ਸੀ. ਸੀ. ਕੈਲੰਡਰ ਲਾਂਚ : 8 ਸਾਲਾਂ ‘ਚ 2 ਵਿਸ਼ਵ ਕੱਪ ਆਯੋਜਿਤ ਕਰੇਗਾ ਭਾਰਤ
ਸਪੋਰਟਸ ਡੈਸਕ, 16 ਨਵੰਬਰ (ਦਲਜੀਤ ਸਿੰਘ)- ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਆਖ਼ਰਕਾਰ 2024 ਤੋਂ ਲੈ ਕੇ 2031 ਦਾ ਕ੍ਰਿਕਟ…
ਗੌਤਮ ਗੰਭੀਰ ਦੇ ਘਰ ਦੇ ਬਾਹਰ ਵਧਾਈ ਗਈ ਸੁਰੱਖਿਆ, ਗੰਭੀਰ ਦਾ ਕਹਿਣਾ ਉਸ ਨੂੰ ਮਿਲ ਰਹੀਆਂ ਹਨ ਜਾਨੋਂ ਮਾਰਨ ਦੀਆਂ ਧਮਕੀਆਂ
ਨਵੀਂ ਦਿੱਲੀ, 24 ਨਵੰਬਰ (ਦਲਜੀਤ ਸਿੰਘ)- ਪੂਰਬੀ ਦਿੱਲੀ ਹਲਕੇ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ…