ਲੁਧਿਆਣਾ: ਲੁਧਿਆਣਾ ਕੇਂਦਰੀ ਜੇਲ੍ਹ ਦੀ ਚੈਕਿੰਗ ਦੌਰਾਨ ਇੱਕ ਵਾਰ ਫਿਰ ਤੋਂ ਹਵਾਲਾਤੀਆਂ ਦੇ ਕਬਜ਼ੇ ‘ਚੋਂ ਮੋਬਾਈਲ ਫੋਨ ਬਰਾਮਦ ਕੀਤੇ ਗਏ l ਇਸ ਵਾਰ ਵੱਖ-ਵੱਖ ਬੈਰਕਾਂ ‘ਚੋਂ ਜੇਲ੍ਹ ਮੁਲਾਜ਼ਮਾਂ ਨੂੰ 8 ਮੋਬਾਈਲ ਫੋਨ ਮਿਲੇ l ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਦੌਲਤ ਰਾਮ ਦੀ ਸ਼ਿਕਾਇਤ ‘ਤੇ 12 ਹਵਾਲਾਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ l ਜਾਂਚ ਅਧਿਕਾਰੀ ਏਐਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਵਾਲਾਤੀ ਸਰਵਣ ਸਿੰਘ ਉਰਫ ਗੱਬਰ ਸਿੰਘ, ਕੁਲਵਿੰਦਰ ਰਾਮ ਉਰਫ ਕਿੰਦਾ, ਮਨਦੀਪ ਸਿੰਘ ਉਰਫ ਦੀਪੀ, ਕਵਲਜੀਤ ਸਿੰਘ ਉਰਫ ਕਮਲ, ਕਰਮਜੀਤ ਸਿੰਘ ਉਰਫ ਕਰਮਾ, ਸੁਖਰਾਜ ਸਿੰਘ ਉਰਫ ਸੁੱਖਾ, ਨਿਤਿਨ ਉਰਫ ਗੋਚਾ, ਅਮਰਪਾਲ ਸਿੰਘ ਉਰਫ ਬੰਟੀ, ਕੁਲਦੀਪ ਸਿੰਘ ਉਰਫ ਦੀਪ, ਪ੍ਰਦੀਪ ਕੁਮਾਰ ਉਰਫ ਬਾਬਲਾ, ਸੋਮਨਾਥ ਉਰਫ ਸੋਨੂ ਅਤੇ ਸਾਬਰ ਅਲੀ ਵਜੋਂ ਹੋਈ ਹੈ l ਸਹਾਇਕ ਸੁਪਰਡੈਂਟ ਦੌਲਤ ਰਾਮ ਨੇ ਦੱਸਿਆ ਮੁਲਜ਼ਮਾਂ ਨੇ ਆਪਣੇ ਕੋਲ ਇਤਰਾਜ਼ਯੋਗ ਸਮੱਗਰੀ ਰੱਖ ਕੇ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀl ਅਧਿਕਾਰੀਆਂ ਦੇ ਮੁਤਾਬਕ ਜੇਲ੍ਹ ਵਿੱਚ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਰਹੇਗੀ।
Related Posts
ਐਮੀ ਵਿਰਕ ਦੇ ਮੁੱਦੇ ਨੂੰ ਭੜਕਾਉਣਾ ਨਹੀਂ ਚਾਹੀਦਾ : ਜਗਜੀਤ ਸਿੰਘ ਡੱਲੇਵਾਲ
ਮਲੋਟ, 27 ਅਗਸਤ (ਦਲਜੀਤ ਸਿੰਘ)- ਮਲੋਟ ਦੀ ਨਵੀਂ ਦਾਣਾ ਮੰਡੀ ਵਿਖੇ ਕੀਤੀ ਜਾ ਰਹੀ ਕਿਸਾਨ ਮਹਾਂ ਰੈਲੀ ਦੌਰਾਨ ਪੁੱਜੇ ਭਾਰਤੀ…
ਸੁਖਬੀਰ ਬਾਦਲ ਦੀ ਸੱਜੀ ਲੱਤ ‘ਤੇ ਲੱਗਾ ਪਲਾਸਟਰ, ਨਤਮਸਤਕ ਹੋਣ ਪੁੱਜੇ ਸਨ ਸ੍ਰੀ ਅਕਾਲ ਤਖਤ ਸਾਹਿਬ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਖੀ ਸੁਖਬੀਰ ਬਾਦਲ ਦੇ ਅੱਜ ਉਸ ਵੇਲੇ ਕੁਰਸੀ ਤੋਂ ਡਿੱਗ ਕੇ ਸੱਟ ਲੱਗ…
ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ ਲਗਾਤਾਰ ਦੋ ਛੁੱਟੀਆਂ, ਨੋਟੀਫਿਕੇਸ਼ਨ ਜਾਰੀ
ਸੰਗਰੂਰ : ਪੰਜਾਬ ਦੇ ਬਰਨਾਲਾ ਜ਼ਿਲ੍ਹੇ ਵਿਚ 14 ਅਕਤੂਬਰ ਨੂੰ ਉਨ੍ਹਾਂ ਸਕੂਲਾਂ ਵਿਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ, ਜਿੱਥੇ…