ਲੁਧਿਆਣਾ ਕੇਂਦਰੀ ਜੇਲ੍ਹ ‘ਚੋਂ 8 ਮੋਬਾਈਲ ਫੋਨ ਬਰਾਮਦ, 12 ਹਵਾਲਾਤੀਆਂ ਖਿਲਾਫ਼ ਮੁਕੱਦਮਾ ਦਰਜ

ਲੁਧਿਆਣਾ: ਲੁਧਿਆਣਾ ਕੇਂਦਰੀ ਜੇਲ੍ਹ ਦੀ ਚੈਕਿੰਗ ਦੌਰਾਨ ਇੱਕ ਵਾਰ ਫਿਰ ਤੋਂ ਹਵਾਲਾਤੀਆਂ ਦੇ ਕਬਜ਼ੇ ‘ਚੋਂ ਮੋਬਾਈਲ ਫੋਨ ਬਰਾਮਦ ਕੀਤੇ ਗਏ l ਇਸ ਵਾਰ ਵੱਖ-ਵੱਖ ਬੈਰਕਾਂ ‘ਚੋਂ ਜੇਲ੍ਹ ਮੁਲਾਜ਼ਮਾਂ ਨੂੰ 8 ਮੋਬਾਈਲ ਫੋਨ ਮਿਲੇ l ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਦੌਲਤ ਰਾਮ ਦੀ ਸ਼ਿਕਾਇਤ ‘ਤੇ 12 ਹਵਾਲਾਤੀਆਂ ਖਿਲਾਫ ਮੁਕੱਦਮਾ ਦਰਜ ਕਰ ਲਿਆ l ਜਾਂਚ ਅਧਿਕਾਰੀ ਏਐਸਆਈ ਗੁਰਦਿਆਲ ਸਿੰਘ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਹਵਾਲਾਤੀ ਸਰਵਣ ਸਿੰਘ ਉਰਫ ਗੱਬਰ ਸਿੰਘ, ਕੁਲਵਿੰਦਰ ਰਾਮ ਉਰਫ ਕਿੰਦਾ, ਮਨਦੀਪ ਸਿੰਘ ਉਰਫ ਦੀਪੀ, ਕਵਲਜੀਤ ਸਿੰਘ ਉਰਫ ਕਮਲ, ਕਰਮਜੀਤ ਸਿੰਘ ਉਰਫ ਕਰਮਾ, ਸੁਖਰਾਜ ਸਿੰਘ ਉਰਫ ਸੁੱਖਾ, ਨਿਤਿਨ ਉਰਫ ਗੋਚਾ, ਅਮਰਪਾਲ ਸਿੰਘ ਉਰਫ ਬੰਟੀ, ਕੁਲਦੀਪ ਸਿੰਘ ਉਰਫ ਦੀਪ, ਪ੍ਰਦੀਪ ਕੁਮਾਰ ਉਰਫ ਬਾਬਲਾ, ਸੋਮਨਾਥ ਉਰਫ ਸੋਨੂ ਅਤੇ ਸਾਬਰ ਅਲੀ ਵਜੋਂ ਹੋਈ ਹੈ l ਸਹਾਇਕ ਸੁਪਰਡੈਂਟ ਦੌਲਤ ਰਾਮ ਨੇ ਦੱਸਿਆ ਮੁਲਜ਼ਮਾਂ ਨੇ ਆਪਣੇ ਕੋਲ ਇਤਰਾਜ਼ਯੋਗ ਸਮੱਗਰੀ ਰੱਖ ਕੇ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀl ਅਧਿਕਾਰੀਆਂ ਦੇ ਮੁਤਾਬਕ ਜੇਲ੍ਹ ਵਿੱਚ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਰਹੇਗੀ।

Leave a Reply

Your email address will not be published. Required fields are marked *