ਨਵੀਂ ਦਿੱਲੀ,ਸਾਬਕਾ ਕੇਂਦਰੀ ਸਿਹਤ ਸਕੱਤਰ ਪ੍ਰੀਤੀ ਸੂਦਨ ਨੂੰ ਸੰਵਿਧਾਨ ਦੀ ਧਾਰਾ 316-ਏ ਤਹਿਤ ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਉਹ ਵੀਰਵਾਰ ਨੂੰ ਅਹੁਦੇ ਸੰਭਾਲਣਗੇ। ਉਹ ਆਂਧਰਾ ਪ੍ਰਦੇਸ਼ ਕੇਡਰ ਦੇ 1983 ਬੈਚ ਦੇ ਆਈਏਐੱਸ ਅਧਿਕਾਰੀ ਮਨੋਜ ਸੋਨੀ ਦੀ ਥਾਂ ਲੈਣਗੇ, ਜਿਨ੍ਹਾਂ ਨੇ ਹਾਲ ਹੀ ਵਿੱਚ ਅਸਤੀਫ਼ਾ ਦਿੱਤਾ ਹੈ। ਪ੍ਰੀਤੀ ਸੂਦਨ ਦਾ ਕਾਰਜਕਾਲ ਅਗਲੇ ਸਾਲ ਅਪਰੈਲ ਤੱਕ ਰਹੇਗਾ। ਜੁਲਾਈ 2020 ਵਿੱਚ ਕੇਂਦਰੀ ਸਿਹਤ ਸਕੱਤਰ ਦੇ ਅਹੁਦੇ ਤੋਂ ਸੇਵਾਮੁਕਤ ਹੋਈ ਸੂਦਨ ਨੇ ਖੁਰਾਕ ਤੇ ਜਨਤਕ ਵੰਡ ਵਿਭਾਗ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਤੇ ਰੱਖਿਆ ਮੰਤਰਾਲੇ ਵਿੱਚ ਸਕੱਤਰ ਵਜੋਂ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਨੇ ਵਿਸ਼ਵ ਬੈਂਕ ਨਾਲ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ
Related Posts
ਮੁੰਬਈ ’ਚ ਭਾਰੀ ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰਿਆ
ਮੁੰਬਈ, ਮੁੰਬਈ ਅਤੇ ਇਸ ਦੇ ਉਪਨਗਰਾਂ ’ਚ ਵੀਰਵਾਰ ਨੂੰ ਭਾਰੀ ਮੀਂਹ ਪਿਆ। ਇਸ ਕਾਰਨ ਕੁਝ ਇਲਾਕਿਆਂ ‘ਚ ਸੜਕਾਂ ‘ਤੇ ਪਾਣੀ…
ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ’ਚ ਵੱਡੀ ਖ਼ਬਰ, 7 ਸ਼ੱਕੀਆਂ ਦੀ ਸੀ. ਸੀ. ਟੀ. ਵੀ. ਫੁਟੇਜ ਆਈ ਸਾਹਮਣੇ
ਮਾਨਸਾ,30 ਮਈ– ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਹੌਲ ਤਣਾਅਪੂਰਨ ਬਣ ਗਿਆ ਹੈ। ਇਸ ਹਾਈ…
ਸੂਬਾ ਪ੍ਰਧਾਨ ਬਣਨ ਲਈ BJP ‘ਚ ਲਾਬਿੰਗ ਤੇਜ਼, ਫਿਲਹਾਲ ਬਦਲਣ ਦੇ ਮੂਡ ਵਿੱਚ ਨਹੀਂ ਹਾਈਕਮਾਂਡ
ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ(BJP) ਵਿੱਚ ਸੂਬਾ ਪ੍ਰਧਾਨ ਬਣਨ ਲਈ ਜ਼ੋਰਦਾਰ ਲਾਬਿੰਗ ਚੱਲ ਰਹੀ ਹੈ। ਇਸ ਲਾਬਿੰਗ ਦਾ ਮੂਲ ਆਧਾਰ ਰਾਸ਼ਟਰੀ…