ਭਵਾਨੀਗੜ੍ਹ, ਬੀਤੀ ਸ਼ਾਮ ਭਵਾਨੀਗੜ੍ਹ-ਨਾਭਾ ਮੁੱਖ ਮਾਰਗ ’ਤੇ ਪਿੰਡ ਮਾਝਾ ਨੇੜੇ ਦੋ ਟਰੱਕਾਂ ਦੀ ਆਹਮੋ-ਸਾਹਮਣੀ ਟੱਕਰ ਵਿੱਚ ਟਰੱਕ ਡਰਾਈਵਰ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਭਵਾਨੀਗੜ੍ਹ ਤੋਂ ਨਾਭਾ ਵੱਲ ਜਾ ਰਹੇ ਇੱਕ ਖਾਲੀ ਟਰੱਕ ਦੀ ਨਾਭਾ ਵੱਲੋਂ ਆ ਰਹੇ ਸਾਬਣ ਨਾਲ ਭਰੇ ਟਰੱਕ ਨਾਲ ਆਹਮੋ- ਸਾਹਮਣੀ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿੱਚ ਦੋਵੇਂ ਟਰੱਕ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਭਵਾਨੀਗੜ੍ਹ ਤੋਂ ਨਾਭਾ ਵੱਲ ਜਾ ਰਹੇ ਟਰੱਕ ਦੇ ਡਰਾਈਵਰ ਸੰਦੀਪ ਸਿੰਘ ਵਾਸੀ ਹਿਸਾਰ (ਹਰਿਆਣਾ) ਦੀ ਇਸ ਹਾਦਸੇ ਵਿੱਚ ਮੌਤ ਹੋ ਗਈ। ਜਦੋਂਕਿ ਨਾਭਾ ਵੱਲੋਂ ਆ ਰਹੇ ਸਾਬਣ ਦੇ ਭਰੇ ਟਰੱਕ ਦਾ ਡਰਾਈਵਰ ਰਘਵੀਰ ਸਿੰਘ ਵਾਸੀ ਲੁਹਾਰ ਮਾਜਰਾ (ਨਾਭਾ) ਗੰਭੀਰ ਜਖ਼ਮੀ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਮੌਕੇ ‘ਤੇ ਪੁੱਜੇ ਜਿਨ੍ਹਾਂ ਨੇ ਹਾਈਡਰੋ ਮਸ਼ੀਨ ਦੀ ਮਦਦ ਨਾਲ ਹਾਦਸਾਗ੍ਰਸਤ ਟਰੱਕਾਂ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ। ਹਾਦਸੇ ਵਿੱਚ ਜ਼ਖ਼ਮੀ ਹੋਏ ਟਰੱਕ ਡਰਾਈਵਰ ਰਘਵੀਰ ਸਿੰਘ ਨੂੰ ਸਿਵਲ ਹਸਪਤਾਲ ਨਾਭਾ ਵਿਖੇ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ। ਇਸ ਸਬੰਧੀ ਭਵਾਨੀਗੜ੍ਹ ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
Related Posts
ਪੰਜਾਬ ਦੇ ਸਭ ਤੋਂ ਹਾਈਟੈੱਕ ਜ਼ਿਲ੍ਹੇ ਐੱਸਏਐੱਸ ਨਗਰ ਤੇ ਨਵਾਂ ਸ਼ਹਿਰ ’ਚ ਸਭ ਤੋਂ ਘੱਟ ਹੋਈ ਪੋਲਿੰਗ
ਮੁਹਾਲੀ : ਪੰਜਾਬ ਦੇ ਸਭ ਤੋਂ ਹਾਈਟੈੱਕ ਜ਼ਿਲ੍ਹੇ ਐੱਸਏਐੱਸ ਨਗਰ ਵਿਚ 1 ਜੂਨ ਨੂੰ ਸਵੇਰੇ 7 ਵਜੇ ਵੋਟਾਂ ਪਾਉਣ ਦਾ…
ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਡਾਕਟਰਾਂ ਦੀ ਹੜਤਾਲ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ
ਪਟਿਆਲਾ- ਪੰਜਾਬ ਸਟੇਟ ਮੈਡੀਕਲ ਸਰਵੀਸਿਜ਼ ਐਸੋਸੀਏਸ਼ਨ (ਪੀ . ਐੱਸ. ਐੱਮ. ਐੱਸ) ਐਸੋਸੀਏਸ਼ਨ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨਾਲ ਅੱਜ…
ਅਮਰਿੰਦਰ ਸਿੰਘ ਰਾਜਾ ਸਮੇਤ ਬਾਕੀਆਂ ਨੇ ਕੀਤੀ ਰਾਹੁਲ ਗਾਂਧੀ ਨਾਲ ਮੁਲਾਕਾਤ
ਨਵੀਂ ਦਿੱਲੀ, 11 ਅਪ੍ਰੈਲ (ਬਿਊਰੋ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ, ਸੀ.ਐਲ.ਪੀ. ਆਗੂ ਪ੍ਰਤਾਪ ਸਿੰਘ ਬਾਜਵਾ, ਕਾਰਜਕਾਰੀ…