ਵਾਸ਼ਿੰਗਟਨ, 1 ਸਤੰਬਰ (ਬਿਊਰੋ)- ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਨੂੰ ਵਾਪਸ ਬੁਲਾਏ ਜਾਣ ਦੇ ਫ਼ੈਸਲੇ ਦਾ ਬਚਾਅ ਕੀਤਾ ਹੈ। ਅਮਰੀਕੀ ਫ਼ੌਜੀਆਂ ਦੀ ਵਾਪਸੀ ਦੇ ਨਾਲ ਹੀ ਅਫ਼ਗਾਨਿਸਤਾਨ ਵਿਚ ਹੁਣ ਪੂਰੀ ਤਰ੍ਹਾਂ ਨਾਲ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ।
ਜੋ ਬਾਈਡਨ ਨੇ ਕਿਹਾ ਕਿ ਅਮਰੀਕੀ ਫ਼ੌਜੀਆਂ ਦੀ ਵਾਪਸੀ ਤੋਂ ਇਲਾਵਾ ਕੋਈ ਵਿਕਲਪ ਨਹੀਂ ਸੀ। ਅਮਰੀਕਾ ਦੇ ਆਖ਼ਰੀ ਫ਼ੌਜੀ ਜਹਾਜ਼ ਨੇ ਅਫ਼ਗਾਨਿਸਤਾਨ ਤੋਂ ਉਡਾਣ ਭਰੀ ਤੇ ਇਸ ਦੇ ਨਾਲ ਹੀ 20 ਸਾਲ ਤੱਕ ਚਲੀ ਜੰਗ ਦਾ ਅੰਤ ਵੀ ਹੋ ਗਿਆ।