ਫਾਜ਼ਿਲਕਾ : ਬੀਤੀ ਰਾਤ ਭਾਰਤ-ਪਾਕਿਸਤਾਨ ਸਰਹੱਦ ਦੇ ਬੀਓਪੀ ਮੁਹਾਰ ਸੋਨਾ ਨੇੜੇ ਡਿਊਟੀ ‘ਤੇ ਤਾਇਨਾਤ ਜਵਾਨਾਂ ਨੇ ਡਰੋਨ ਦੀ ਹਰਕਤ ਦੇਖੀ। ਜਿਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਕੀਤੀ ਅਤੇ ਡਰੋਨ ਨੂੰ ਡੇਗਣ ‘ਚ ਸਫਲ ਹੋ ਗਏ। ਸਵੇਰ ਦੀ ਤਲਾਸ਼ੀ ਮੁਹਿੰਮ ਦੌਰਾਨ ਡਰੋਨ ਦੇ ਨਾਲ-ਨਾਲ ਤਿੰਨ ਪਿਸਤੌਲ ਵੀ ਬਰਾਮਦ ਕੀਤੇ ਗਏ। ਫਿਲਹਾਲ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਬੀਐਸਐਫ ਦੀ 66 ਬਟਾਲੀਅਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਸਰਹੱਦ ਨੇੜੇ ਤਾਇਨਾਤ ਜਵਾਨਾਂ ਨੇ ਡਰੋਨ ਦੀ ਹਰਕਤ ਵੇਖੀ। ਜਿਸ ‘ਤੇ ਜਵਾਨ ਤੁਰੰਤ ਸਰਗਰਮ ਹੋ ਗਏ ਅਤੇ ਤਿੰਨ ਵਾਰ ਫਾਇਰਿੰਗ ਕੀਤੀ। ਜਿਸ ਤੋਂ ਬਾਅਦ ਡਰੋਨ ਨੂੰ ਸ਼ੂਟ ਕਰਨ ‘ਚ ਸਫਲਤਾ ਹਾਸਲ ਕੀਤੀ ਗਈ। ਤਲਾਸ਼ੀ ਦੌਰਾਨ ਇੱਕ ਮੇਡ ਇਨ ਚਾਈਨਾ ਡਰੋਨ ਦੇ ਨਾਲ ਇੱਕ 9 ਐਮਐਮ ਅਤੇ ਦੋ ਹੋਰ ਪਿਸਤੌਲ ਬਰਾਮਦ ਹੋਏ। ਸਵੇਰੇ ਫਾਜ਼ਿਲਕਾ ਦੇ ਡੀਐਸਪੀ ਸੁਬੇਗ ਸਿੰਘ ਅਤੇ ਸਦਰ ਥਾਣਾ ਇੰਚਾਰਜ ਮੌਕੇ ’ਤੇ ਪੁੱਜੇ। ਜਦੋਂਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।