ਅਬੋਹਰ : ਪਿੰਡ ਉਸਮਾਨਖੇੜਾ ਨੇੜੇ ਬੀਤੀ ਰਾਤ ਕਰੀਬ 100 ਫੁੱਟ ਪਾੜ ਪੈਣ ਕਾਰਨ ਸੈਂਕੜੇ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ।ਜਿਸ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ‘ਤੇ ਗੈਰ-ਪੇਸ਼ਾਵਰ ਹੋਣ ਅਤੇ ਨਹਿਰ ਦੀ ਉਸਾਰੀ ‘ਚ ਘਟੀਆ ਸਮੱਗਰੀ ਦੀ ਵਰਤੋਂ ਕਰਨ ਦੇ ਦੋਸ਼ ਲਗਾਏ ਹਨ। ਇੱਥੋਂ ਦੇ ਕਿਸਾਨ ਗੁਣਵੰਤ ਸਿੰਘ, ਗੁਰਸੇਵਕ ਸਿੰਘ, ਦਲਜੀਤ ਸਿੰਘ ਅਤੇ ਪ੍ਰਗਟ ਸਿੰਘ ਨੇ ਦੱਸਿਆ ਕਿ ਨਹਿਰ ਬਣੀ ਨੂੰ ਕੁੱਝ ਜ਼ਿਆਦਾ ਸਮਾਂ ਨਹੀਂ ਹੋਇਆ ਹੈ ।ਪਰ ਫਿਰ ਵੀ ਥੋੜ੍ਹੀ ਜਿਹੀ ਬਰਸਾਤ ਤੋਂ ਬਾਅਦ ਵੀ ਇਹ ਨਹਿਰ ਟੁੱਟ ਜਾਂਦੀ ਹੈ।ਜਿਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ। ਨਹਿਰ ਦੀ ਉਸਾਰੀ ਦੌਰਾਨ ਇਨ੍ਹਾਂ ਦੇ ਹੇਠਾਂ ਪਲਾਸਟਿਕ ਦਾ ਪੰਨਾ ਨਹੀਂ ਵਿਛਾਇਆ ਗਿਆ, ਜਿਸ ਕਾਰਨ ਪਾਣੀ ਆਸ ਪਾਸ ਦਾਖਲ ਹੋ ਜਾਂਦਾ ਹੈ। ਇਸ ਦੇ ਨਾਲ ਹੀ ਕੁਝ ਕਿਸਾਨਾਂ ਨੇ ਦੱਸਿਆ ਕਿ ਨਹਿਰਾਂ ਦੇ ਨੇੜੇ ਲੱਗੇ ਸੁੱਕੇ ਦਰਖ਼ਤ ਵੀ ਨਹਿਰ ਦੇ ਟੁੱਟਣ ਦਾ ਕਾਰਨ ਬਣ ਰਹੇ ਹਨ। ਉਹ ਕਈ ਵਾਰ ਅਧਿਕਾਰੀਆਂ ਨੂੰ ਇਨ੍ਹਾਂ ਸੁੱਕੇ ਦਰਖਤਾਂ ਨੂੰ ਕੱਟਣ ਦੀ ਮੰਗ ਕਰ ਚੁੱਕੇ ਹਨ ਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਦੋਂ ਵੀ ਤੇਜ਼ ਹਨੇਰੀ ਜਾਂ ਮੀਂਹ ਪੈਂਦਾ ਹੈ ਤਾਂ ਇਹ ਸੁੱਕੇ ਦਰਖ਼ਤ ਡਿੱਗ ਕੇ ਨਹਿਰ ਵਿੱਚ ਵਹਿ ਜਾਂਦੇ ਹਨ ਅਤੇ ਰੁਕਾਵਟ ਪੈਦਾ ਕਰ ਦਿੰਦੇ ਹਨ ਜਿਸ ਕਾਰਨ ਨਹਿਰ ਟੁੱਟ ਜਾਂਦੀ ਹੈ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਨਹਿਰਾਂ ਬੰਦ ਹੋ ਗਈਆਂ ਸਨ।ਹੁਣ ਜਦੋਂ ਨਹਿਰਾਂ ਆਈਆਂ ਤਾਂ ਇਨ੍ਹਾਂ ਦੇ ਟੁੱਟਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ।
Related Posts
ਕਾਂਗਰਸੀ ਆਗੂ ਮਦਨ ਜਲਾਲਪੁਰ ਦੇ ਪੁੱਤਰ ਗਗਨ ਜਲਾਲਪੁਰ ਨੂੰ ਪਾਵਰਕਾਮ ਦੇ ਡਾਇਰੈਕਟਰ ਦੇ ਅਹੁਦੇ ਤੋਂ ਹਟਾਇਆ ਗਿਆ
ਪਟਿਆਲਾ- ਪੰਜਾਬ ਸਰਕਾਰ ਨੇ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਘਨੌਰ ਹਲਕੇ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਮਦਨ ਲਾਲ…
ਗੁਰਨਾਮ ਸਿੰਘ ਚਢੂਨੀ ਵੱਲੋਂ ‘ਸੰਯੁਕਤ ਸੰਘਰਸ਼ ਪਾਰਟੀ’ ਦੇ ਉਮੀਦਵਾਰਾਂ ਦਾ ਐਲਾਨ
ਚੰਡੀਗੜ੍ਹ, 19 ਜਨਵਰੀ (ਬਿਊਰੋ)- ਸੰਯੁਕਤ ਸੰਘਰਸ਼ ਪਾਰਟੀ ਦੇ ਪ੍ਰਧਾਨ ਅਤੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਵੱਲੋਂ ਵਿਧਾਨ ਸਭਾ ਚੋਣਾਂ ਨੂੰ…
ਮਹਾਰਾਸ਼ਟਰ ‘ਚ ਚੱਲਦੀ ਟਰੇਨ ‘ਚ ਫਾਇਰਿੰਗ, RPF ਜਵਾਨ ਤੇ 3 ਯਾਤਰੀਆਂ ਦੀ ਮੌਤ
ਨੈਸ਼ਨਲ ਡੈਸਕ : ਰੇਲਵੇ ਸੁਰੱਖਿਆ ਬਲ (ਆਰ. ਪੀ. ਐੱਫ.) ਦੇ ਇਕ ਜਵਾਨ ਨੇ ਸੋਮਵਾਰ ਨੂੰ ਮਹਾਰਾਸ਼ਟਰ ‘ਚ ਪਾਲਘਰ ਰੇਲਵੇ ਸਟੇਸ਼ਨ…