ਨਵੀਂ ਦਿੱਲੀ, ਪਤੰਜਲੀ ਆਯੁਰਵੈਦ ਲਿਮਟਿਡ ਨੇ ਅੱਜ ਦੇਸ਼ ਦੀ ਸਰਵਉਚ ਅਦਾਲਤ ਨੂੰ ਦੱਸਿਆ ਕਿ ਉਸ ਨੇ ਉਤਰਾਖੰਡ ਸਟੇਟ ਲਾਇਸੈਂਸਿੰਗ ਅਥਾਰਟੀ ਵਲੋਂ ਅਪਰੈਲ ਵਿਚ 14 ਪਦਾਰਥਾਂ ਦੇ ਲਾਇਸੈਂਸ ਮੁਅੱਤਲ ਕਰਨ ਤੋਂ ਬਾਅਦ ਇਨ੍ਹਾਂ ਪਦਾਰਥਾਂ ਦੀ ਵਿਕਰੀ ਰੋਕ ਦਿੱਤੀ ਹੈ ਤੇ ਇਨ੍ਹਾਂ ਪਦਾਰਥਾਂ ਦੀ ਵਿਕਰੀ ਰੋਕਣ ਲਈ ਪਤੰਜਲੀ ਫਰੈਂਚਾਇਜ਼ੀ ਦੀਆਂ 5606 ਦੁਕਾਨਾਂ ਤੋਂ ਵੀ ਇਨ੍ਹਾਂ ਪਦਾਰਥਾਂ ਨੂੰ ਹਟਾ ਲਿਆ ਹੈ। ਇਸ ਤੋਂ ਇਲਾਵਾ ਮੀਡੀਆ ਅਦਾਰਿਆਂ ਨੂੰ ਵੀ ਇਨ੍ਹਾਂ 14 ਪਦਾਰਥਾਂ ਬਾਰੇ ਇਸ਼ਤਿਹਾਰ ਪ੍ਰਕਾਸ਼ਿਤ ਨਾ ਕਰਨ ਲਈ ਕਿਹਾ ਗਿਆ ਹੈ। ਸੁਪਰੀਮ ਕੋਰਟ ਦੇ ਬੈਂਚ ਨੇ ਪਤੰਜਲੀ ਨੂੰ ਕਿਹਾ ਕਿ ਇਸ ਸਬੰਧ ਵਿਚ ਹਲਫਨਾਮਾ ਦੋ ਹਫਤਿਆਂ ਵਿਚ ਦਾਇਰ ਕੀਤਾ ਜਾਵੇ।
Related Posts
ਪਟਿਆਲਾ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਨਿੰਦਣਯੋਗ : ਨਵਜੋਤ ਸਿੱਧੂ
ਚੰਡੀਗੜ੍ਹ, 25 ਜਨਵਰੀ (ਬਿਊਰੋ)- ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਉਹ ਮੈਨੀਫੈਸਟੋ ‘ਤੇ ਚਰਚਾ ਲਈ…
ਫਿਲਮੀ ਢੰਗ ਨਾਲ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ ਪੰਜ ਮੈਂਬਰ ਕੀਤੇ ਪਟਿਆਲਾ ਪੁਲਸ ਨੇ ਗ੍ਰਿਫਤਾਰ
ਪਟਿਆਲਾ, 14 ਜੂਨ (ਦਲਜੀਤ ਸਿੰਘ)- ਅੱਜ ਪਟਿਆਲਾ ਵਿੱਚ ਐੱਸਐੱਸਪੀ ਡਾ ਸੰਦੀਪ ਗਰਗ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਦੱਸਿਆ…
ਕੈਪਟਨ ਦੀ ਮੰਸ਼ਾ ਪੰਜਾਬ ਵਿਚ ਗਵਰਨਰ ਰੂਲ ਲਾਗੂ ਕਰਵਾਉਣ ਦੀ ਹੈ : ਪਰਗਟ ਸਿੰਘ
ਚੰਡੀਗੜ੍ਹ, 14 ਅਕਤੂਬਰ – ਪੰਜਾਬ ‘ਚ ਬੀ.ਐੱਸ. ਐੱਫ. ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਪੰਜਾਬ ਸਰਕਾਰ ਦੀ ਪ੍ਰੈੱਸ ਵਾਰਤਾ…