ਨਵੀਂ ਦਿੱਲੀ, ਪਤੰਜਲੀ ਆਯੁਰਵੈਦ ਲਿਮਟਿਡ ਨੇ ਅੱਜ ਦੇਸ਼ ਦੀ ਸਰਵਉਚ ਅਦਾਲਤ ਨੂੰ ਦੱਸਿਆ ਕਿ ਉਸ ਨੇ ਉਤਰਾਖੰਡ ਸਟੇਟ ਲਾਇਸੈਂਸਿੰਗ ਅਥਾਰਟੀ ਵਲੋਂ ਅਪਰੈਲ ਵਿਚ 14 ਪਦਾਰਥਾਂ ਦੇ ਲਾਇਸੈਂਸ ਮੁਅੱਤਲ ਕਰਨ ਤੋਂ ਬਾਅਦ ਇਨ੍ਹਾਂ ਪਦਾਰਥਾਂ ਦੀ ਵਿਕਰੀ ਰੋਕ ਦਿੱਤੀ ਹੈ ਤੇ ਇਨ੍ਹਾਂ ਪਦਾਰਥਾਂ ਦੀ ਵਿਕਰੀ ਰੋਕਣ ਲਈ ਪਤੰਜਲੀ ਫਰੈਂਚਾਇਜ਼ੀ ਦੀਆਂ 5606 ਦੁਕਾਨਾਂ ਤੋਂ ਵੀ ਇਨ੍ਹਾਂ ਪਦਾਰਥਾਂ ਨੂੰ ਹਟਾ ਲਿਆ ਹੈ। ਇਸ ਤੋਂ ਇਲਾਵਾ ਮੀਡੀਆ ਅਦਾਰਿਆਂ ਨੂੰ ਵੀ ਇਨ੍ਹਾਂ 14 ਪਦਾਰਥਾਂ ਬਾਰੇ ਇਸ਼ਤਿਹਾਰ ਪ੍ਰਕਾਸ਼ਿਤ ਨਾ ਕਰਨ ਲਈ ਕਿਹਾ ਗਿਆ ਹੈ। ਸੁਪਰੀਮ ਕੋਰਟ ਦੇ ਬੈਂਚ ਨੇ ਪਤੰਜਲੀ ਨੂੰ ਕਿਹਾ ਕਿ ਇਸ ਸਬੰਧ ਵਿਚ ਹਲਫਨਾਮਾ ਦੋ ਹਫਤਿਆਂ ਵਿਚ ਦਾਇਰ ਕੀਤਾ ਜਾਵੇ।
ਪਤੰਜਲੀ ਨੇ ਲਾਇਸੈਂਸ ਮੁਅੱਤਲ ਵਾਲੇ 14 ਪਦਾਰਥਾਂ ਦੀ ਵਿਕਰੀ ਰੋਕੀ
