ਗੁਰਾਇਆ ਨੇੜਲੇ ਪਿੰਡ ਅੱਟੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਨੇਪਾਲੀ ਵਿਅਕਤੀ ਨੇ ਕੀਤੀ ਸ਼ਰਮਨਾਕ ਹਰਕਤ

ਫਿਲੌਰ : ਗੁਰਾਇਆ ਨੇੜਲੇ ਪਿੰਡ ਅੱਟੀ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਨੇਪਾਲ ਦੇ ਇੱਕ ਵਿਅਕਤੀ ਵੱਲੋਂ ਕੀਤੀ ਸ਼ਰਮਨਾਕ ਹਰਕਤ ਤੋਂ ਬਾਅਦ ਪਿੰਡ ਵਾਸੀਆਂ ਅਤੇ ਸਿੱਖ ਸੰਗਤਾਂ ਦੇ ਹਿਰਦੇ ਵਲੂੰਦਰੇ ਗਏ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਭਾਈ ਗੋਬਿੰਦ ਸਿੰਘ ਨੇ ਦੱਸਿਆ ਰੋਜ਼ਾਨਾ ਦੀ ਤਰ੍ਹਾਂ ਉਹ ਤੜਕੇ ਸਾਢੇ ਪੰਜ ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਨਿਤਨੇਮ ਕਰਦੇ ਹੋਏ ਅਰਦਾਸ ਕਰ ਰਹੇ ਸਨ ਤਾਂ ਇੱਕ ਵਿਅਕਤੀ ਜੋ ਕੈਮਰੇ ਵਿੱਚ ਦੇਖਿਆ ਗਿਆ ਪਹਿਲਾਂ ਗੁਰਦੁਆਰਾ ਸਾਹਿਬ ਦੇ ਬਾਹਰ ਘੁੰਮ ਰਿਹਾ ਸੀ ਜਿਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋਇਆ ਤੇ ਨਿਸ਼ਾਨ ਸਾਹਿਬ ਦੇ ਨਾਲ ਪਏ ਵਾਈਪਰ ਦੇ ਨਾਲ ਛੇੜਖਾਨੀ ਕਰਦੇ ਹੋਏ ਵਾਈਪਰ ਨਿਸ਼ਾਨ ਸਾਹਿਬ ਦੇ ਮਾਰੇ ਜਿਸ ਤੋਂ ਬਾਅਦ ਉਹ ਨੰਗੇ ਸਿਰ ਅਤੇ ਜੇਬ ਵਿੱਚ ਬੀੜੀਆਂ, ਤੰਬਾਕੂ ਪਾ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋ ਗਿਆ ਜਿਸ ਨੇ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਤੇ ਲੱਗੇ ਜਿੰਦਰੇ ਨੂੰ ਉਤਾਰ ਕੇ ਮੇਰੇ ਵੱਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸੰਗਤ ਮੌਜੂਦ ਹੋਣ ਕਾਰਨ ਅਤੇ ਸੰਗਤ ਦੇ ਦੇਖਣ ਕਰਕੇ ਉਸਨੇ ਜਿੰਦਰਾ ਹੇਠਾਂ ਸੁੱਟ ਦਿੱਤਾ। ਜਿਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਵਿਛਾਏ ਹੋਏ ਗਲੀਚੇ ਅਤੇ ਚਾਦਰਾਂ ਨੂੰ ਖਿਲਾਰਦਾ ਹੋਇਆ ਬਾਹਰ ਨਿਕਲ ਗਿਆ ਜਦੋਂ ਅਰਦਾਸ ਉਪਰੰਤ ਉਹ ਬਾਹਰ ਉਸ ਵਿਅਕਤੀ ਨੂੰ ਸੰਗਤ ਦੀ ਮਦਦ ਨਾਲ ਫੜਨ ਲਈ ਆਏ ਤਾਂ ਉਸਨੇ ਬਾਲਟੀ ਨਾਲ ਉਨ੍ਹਾਂ ਨੂੰ ਤੇ ਸੰਗਤ ਨੂੰ ਡਰਾਇਆ ਤੇ ਉਥੋਂ ਭੱਜ ਨਿਕਲਿਆ। ਜਿਸ ਤੋਂ ਬਾਅਦ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਐਸਐਚਓ ਸੁਖਦੇਵ ਸਿੰਘ ਆਪਣੀ ਪੁਲਿਸ ਟੀਮ ਨਾਲ ਮੌਕੇ ਤੇ ਪਹੁੰਚੇ ਤੇ ਉਕਤ ਵਿਅਕਤੀ ਨੂੰ ਪਿੰਡ ਦੇ ਵਿੱਚੋਂ ਗ੍ਰਿਫ਼ਤਾਰ ਕੀਤਾ ਗਿਆ । ਇਸ ਸਬੰਧੀ ਪਿੰਡ ਦੇ ਸਰਪੰਚ ਸੋਹਨ ਲਾਲ ਨੇ ਕਿਹਾ ਕਿ ਲਗਾਤਾਰ ਧਾਰਮਿਕ ਅਸਥਾਨਾਂ ਤੇ ਹੋ ਰਹੀਆਂ ਘਟਨਾਵਾਂ ਨੂੰ ਲੈ ਕੇ ਸਰਕਾਰ ਨੂੰ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਜੋ ਸੰਗਤਾਂ ਦੇ ਹਿਰਦੇ ਨਾ ਵਲੁੰਧਰੇ ਜਾਣ ਇਸ ਮੌਕੇ ਐਸਐਚਓ ਸੁਖਦੇਵ ਸਿੰਘ ਨੇ ਕਿਹਾ ਕਿ ਪੁਲਿਸ ਨੇ ਗ੍ਰੰਥੀ ਗੋਬਿੰਦ ਸਿੰਘ ਅਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਮੈਂਬਰਾਂ ਦੀ ਸ਼ਿਕਾਇਤ ਤੇ ਵਿਅਕਤੀ ਖ਼ਿਲਾਫ਼ ਧਾਰਾ 298 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਵਿਅਕਤੀ ਦੀ ਪਛਾਣ ਗਣੇਸ਼ ਖੜਗਾ ਪੁੱਤਰ ਕੇਸ਼ ਬਹਾਦਰ ਵਾਸੀ ਨੇਪਾਲ ਜੋ ਲੁਧਿਆਣਾ ਵਿੱਚ ਕੰਮ ਕਰਦਾ ਹੈ ਵਜੋਂ ਹੋਈ ਹੈ। ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਇਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਸ ਤੋਂ ਡੁੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *