ਚੰਡੀਗੜ੍ਹ : ਬੀਤੇ ਸ਼ਨਿਚਰਵਾਰ ਨੂੰ ਵਿੱਤ ਤੇ ਸਬੰਧਤ ਵਿਭਾਗਾਂ ਦੇ ਸਕੱਤਰਾਂ ਨੇ ਬੈਠਕ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਮਣੇ ਕੁਝ ਅੰਕੜੇ ਰੱਖੇ। ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਕਿਵੇਂ ਕੇਂਦਰ ਨੇ ਸੂਬਾ ਸਰਕਾਰ ਨੂੰ ਵੱਖ-ਵੱਖ ਯੋਜਨਾਵਾਂ ’ਚ ਮਿਲਣ ਵਾਲੀ ਵਿੱਤੀ ਸਹਾਇਤਾ ’ਚ ਨਾ ਸਿਰਫ਼ ਕਟੌਤੀ ਕਰ ਦਿੱਤੀ ਹੈ ਸਗੋਂ ਕਰਜ਼ਾ ਲੈਣ ਦੀ ਹੱਦ ਵੀ ਘਟਾ ਦਿੱਤੀ ਹੈ। ਇਨ੍ਹਾਂ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਸਪੱਸ਼ਟ ਸ਼ਬਦਾਂ ’ਚ ਕਹਿ ਦਿੱਤਾ ਕਿ ਜੇ ਵਿੱਤੀ ਸਹਾਇਤਾ ’ਚ ਕਟੌਤੀ ਦੀ ਇਹੀ ਸਥਿਤੀ ਬਣੀ ਰਹੀ ਤਾਂ ਸੂਬਾ ਸਰਕਾਰ ਨੂੰ ਸਤੰਬਰ ਮਹੀਨੇ ਤੋਂ ਬਾਅਦ ਆਪਣੇ ਕੈਪੀਟਲ ਐਕਸਪੈਂਡੀਚਰ ਤੇ ਸਬਸਿਡੀ ’ਚ ਕਟੌਤੀ ਕਰਨੀ ਪੈ ਸਕਦੀ ਹੈ। ਮੀਟਿੰਗ ’ਚ ਮੌਜੂਦ ਅਧਿਕਾਰੀ ਨੇ ਕਿਹਾ ਕਿ ਸਰਕਾਰ ਦੇ ਆਪਣੇ ਮਾਲੀਆ ਵਸੀਲਿਆਂ ’ਚ ਵੀ ਸਿਰਫ਼ ਜੀਐੱਸਟੀ ਤੇ ਐਕਸਾਈਜ਼ ’ਚ ਹੀ ਵਾਧਾ ਹੋਇਆ ਹੈ ਪਰ ਇਹ ਕੇਂਦਰੀ ਯੋਜਨਾਵਾਂ ਤੇ ਕਰਜ਼ੇ ’ਚ ਆਈ ਕਮੀ ਨੂੰ ਪੂਰਾ ਕਰਨ ਲਈ ਕਾਫ਼ੀ ਨਹੀਂ।