ਪੰਜਾਬ ਕਾਂਗਰਸ ਖ਼ਾਨਾਜ਼ੰਗੀ ਦਾ ਇਤਿਹਾਸ ਦੁਹਰਾ ਰਹੀ ਹੈ

ujagar sigh/nawanpunab.com

ਪੰਜਾਬ ਪ੍ਰਦੇਸ਼ ਕਾਂਗਰਸ ਖ਼ਾਨਾਜ਼ੰਗੀ ਦਾ ਇਤਿਹਾਸ ਦੁਹਰਾ ਰਹੀ ਹੈ।ਪੰਜਾਬ ਦੇ ਕਾਂਗਰਸੀਆਂ ਦਾ ਕੁਰਸੀ ਯੁੱਧ ਇਸ ਸਮੇਂ ਚਰਮ ਸੀਮਾ ਤੇ ਪਹੁੰਚ ਗਿਆ ਹੈ।ਪੰਜਾਬੀ ਅਤੇ ਪੰਜਾਬ ਦਾ ਵਿਕਾਸ ਜਾਵੇ ਢੱਠੇ ਖੂਹ ਵਿੱਚ। ਉਨ੍ਹਾਂ ਨੂੰ ਤਾਂ ਕੁਰਸੀ ਚਾਹੀਦੀ ਹੈ।ਉਹ ਪੰਜਾਬੀ ਅਣਡਿਠ ਹੋ ਰਹੇ ਹਨ, ਜਿਨ੍ਹਾਂ ਨੇ ਆਪਣੇ ਨੇਤਾਵਾਂ ‘ਤੇ ਭਰੋਸਾ ਕਰਕੇ ਉਨ੍ਹਾਂ ਨੂੰ ਤਖ਼ਤੇਤਾ ਊਸ ‘ਤੇ ਬਿਠਾਇਆ ਸੀ।ਹੁਣ ਉਹ ਦੋਵੇਂ ਧੜੇ ਮੁੱਖ ਮੰਤਰੀ ਦੀ ਕੁਰਸੀ ਦੀਆਂ ਲੱਤਾਂ ਨੂੰ ਆਪੋ ਆਪਣੇ ਪਾਸੇ ਨੂੰ ਖਿੱਚ ਰਹੇ ਹਨ।ਪੂਰੀ ਜ਼ੋਰ ਅਜ਼ਮਾਈ ਹੋ ਰਹੀ ਹੈ।ਇਹਨਾ ਹੋਵੇ ਕਿ ਕੁਰਸੀ ਹੀ ਟੁੱਟ ਜਾਵੇ ਤੇ ਤੁਹਾਡੇ ਦੋਹਾਂ ਦੇ ੲੱਥਛੁਣਛੁਣਾ ਅਰਥਾਤ ਰਾਸ਼ਟਰ ਪਤੀ ਰਾਜ ਲੱਗਜਾਵੇ? ਦੋਹਾਂ ਧੜਿਆਂ ਦੇ ਪੱਲੇ ਕੁਝ ਵੀ ਨਾ ਪਵੇ।ਇਸ ਤੋਂ ਤਾਂ ਲੱਗਦਾ ਹੈ ਕਿਉ ਇਸ ਨੀਤੀ ਤੇ ਚਲ ਰਹੇ ਹਨ ਕਿ ‘‘ਨਾ ਖੇਡਣਾ ਅਤੇ ਨਾ ਖੇਡਣ ਦੇਣਾ ਖੁੱਤੀ ਵਿੱਚ—- ਹੈ’’? ਜੇਕਰ ਪੰਜਾਬ ਕਾਂਗਰਸ ਦੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਇਨ੍ਹਾਂ ਦੀ ਧੜੇ ਬੰਦੀ ਕਰਕੇ ਕੁਰਸੀ ਯੁੱਧ ਹਮੇਸ਼ਾ ਹਰ ਕਾਂਗਰਸ ਦੀ ਸਰਕਾਰ ਸਮੇਂ ਹੁੰਦਾ ਰਿਹਾਹੈ।ਇਹ ਵੀ ਦਸਣਾ ਜ਼ਰੂਰੀ ਹੈ ਕਿ ਜਦੋਂ ਵੀ ਇਨ੍ਹਾਂ ਨੇ ਆਪਣੇ ਮੁੱਖ ਮੰਤਰੀ ਤੋਂ ਕੁਰਸੀ ਹਥਿ ਆਉਣ ਲਈ ਲੜਾਈ ਲੜੀ ਹੈ, ਉਸ ਤੋਂ ਬਾਅਦ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਮੂਧੇ ਮੂੰਹ ਗਿਰਦੀ ਰਹੀ ਹੈ, ਭਾਵ ਜਿੱਤ ਦੁਬਾਰਾ ਨਸੀਬਨ ਹੀਂ ਹੋਈ।ਹੈਰਾਨੀ ਇਸ ਗੱਲ ਦੀ ਹੈ ਕਿ ਫਿਰ ਵੀ ਇਹ ਬਿਲੀਆਂ ਦੀ ਤਰ੍ਹਾਂ ਲੜਦੇ ਰਹਿੰਦੇ ਹਨ।ਪ੍ਰਤਾਪ ਸਿੰਘ ਕੈਰੋਂ ਦੇ ਵਿਰੁਧ ਬਗਾਬਤ ਹੋਈ, ਪਹਿਲਾਂ ਗੋਪੀਚੰਦ ਭਾਰਗੋ ਅਤੇ ਫਿਰ ਕਾਮਰੇਡ ਰਾਮ ਕਿਸ਼ਨ ਮੁੱਖ ਮੰਤਰੀ ਬਣੇ।ਅਖ਼ੀਰ ਰਾਸ਼ਟਰਪਤੀ ਰਾਜ ਲਾਉਣਾ ਪਿਆ।ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਦੀ ਖੁੰਦ ਕਦੇ ਸਿੱਟੇ ਵਜੋਂ ਰਾਸ਼ਟਰ ਪਤੀ ਰਾਜ, ਦਰਬਾਰਾ ਸਿੰਘ ਅਤੇ ਬੇਅੰਤ ਸਿੰਘ ਦੀ ਲੜਾਈ ਤੋਂ ਬਾਅਦ ਫਿਰ 1983 ਵਿੱਚ ਰਾਸ਼ਟਰਪਤੀ ਰਾਜ ਲਾਉਣਾ ਪਿਆ।ਉਸ ਤੋਂ ਬਾਅਦ 1985 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਫਿਰ ਹਾਰ ਪੱਲੇ ਪਈ।ਬੇਅੰਤ ਸਿੰਘ ਅਤੇ ਹਰਚਰਨ ਬਰਾੜ ਦਾ ਛੱਤੀ ਦਾ ਅੰਕੜਾ ਰਿਹਾ।ਹਰਚਰਨ ਸਿੰਘ ਬਰਾੜ ਅਤੇ ਰਾਜਿੰਦਰ ਕੌਰ ਭੱਠਲ ਦੀ ਲੜਾਈ ਤੋਂ ਬਾਅਦ ਰਾਜਿੰਦਰ ਕੌਰ ਭੱਠਲ ਮੁੱਖ ਮੰਤਰੀ ਬਣੀ ਪ੍ਰੰਤੂ ਵਿਧਾਨ ਸਭਾ ਚੋਣਾਂ ਵਿਚ ਫਿਰ ਹਾਰ ਗਏ। 2002 ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਿੰਦਰ ਕੌਰ ਭੱਠਲ ਦੀ ਲੜਈ ਵਿੱਚੋਂ ਭੱਠਲ ਉਪ ਮੁੱਖ ਮੰਤਰੀ ਬਣੀ ਪ੍ਰੰਤੂ ਫਰਵਰੀ 1997 ਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਫਿਰ ਹਾਰ ਦਾ ਮੂੰਹ ਵੇਖਣਾ ਪਿਆ।ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਨਵਜੋਤ ਸਿੰਘ ਸਿੱਧੂ ਦਾ ਕਲੇਸ਼ ਚਲ ਰਿਹਾ ਹੈ, ਜਿਸ ਦੇ ਮੋਹਰੇ ਕੁਝ ਮੰਤਰੀ ਅਤੇ ਵਿਧਾਇਕ ਹਨ , ਜਿਸਦਾ ਨਤੀਜਾ ਵੀ ਕਾਂਗਰਸ ਨੂੰ 2022 ਦੀਆਂ ਚੋਣਾ ਵਿੱਚ ਭੁਗਤਣਾ ਪੈਸ ਕਦਾ ਹੈ। ਸਭ ਕੁਝ ਪਤਾ ਹੋਣ ਦੇ ਬਵਜੂਦ, ਫਿਰ ਵੀ ਲੜਾਈ ਜ਼ਾਰੀ ਹੈ।ਏਥੇ ਕੌਣ ਗ਼ਲਤ ਅਤੇ ਕੌਣ ਸਹੀ ਹੈ, ਇਸ ਗੱਲ ਦਾ ਸਵਾਲ ਨਹੀਂ।ਸਵਾਲ ਤਾਂ ਪੰਜਾਬੀਆਂ ਦੇ ਹਿੱਤਾਂ ਦਾ ਹੈ।ਪੰਜਾਬ ਦੀਆ ਰਥਿਕਤਾ ਨੂੰ ਕਿਵੇਂ ਸਹੀ ਰਸਤੇ ‘ਤੇ ਲਿਆਂਦਾ ਜਾ ਸਕਦਾ ਹੈ।ਇਨ੍ਹਾਂ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੀ ਥਾਂ ਤੋ ਹਮ ਤਾਂ ਲਾਉਣ ਦੀ ਜ਼ੰਗ ਚਲ ਰਹੀ ਹੈ।ਪ੍ਰੋ ਪੂਰਨ ਸਿੰਘ ਵਾਲਾ ਪੰਜਾਬ ਜਿਹੜਾ ਗੁਰਾਂ ਦੇ ਨਾਮ ‘ਤੇ ਵਸਦਾ ਸੀ, ਉਸਨੂੰ ਦਾ ਗਦਾਰ ਕੀਤਾ ਜਾ ਰਿਹਾ ਹੈ।ਜਿਸਦੀਭਰਪਾਈਨਾਤਾਂਕਾਂਗਰਸਪਾਰਟੀਅਤੇਨਾਹੀਪੰਜਾਬੀਕਰਸਕਣਗੇ।ਕਾਂਗਰਸੀਆਂਦੀਲੜਾਈਜਿਸਸਟੇਜਤੇਪਹੁੰਚਗਈਹੈ, ਇਸਨੇਕਾਂਗਰਸ ਪਾਰਟੀ ਦੇ ਅਸਤਿਤਵ ‘ਤੇ ਹੀ ਨਹੀਂ ਸਗੋਂ ਪੰਜਾਬ ਦੇ ਭਵਿਖ ‘ਤੇ ਵੀ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ।ਕਿਉਂ ਕਿ ਪੰਜਾਬ ਦੇ ਸਮਜਿਕ ਸਰੋਕਾਰਾਂ ਨਾਲ ਸੰਬੰਧਤ ਮੁੱਦੇ ਅਤੇ ਵਿਕਾਸ ਅਣਗੌਲੇ ਹੋ ਰਹੇ ਹਨ।ਇਉਂ ਲਗਦਾ ਹੈ ਕਿ ਸਿਆਸਤਦਾਨਾ ਨੂੰ ਪੰਜਾਬ ਦੀ ਬਿਹਤਰੀ ਦਾ ਕੋਈ ਫ਼ਿਕਰ ਹੀ ਨਹੀਂ।ਉਨ੍ਹਾਂ ਨੂੰ ਤਾਂ ਕੁਰਸੀ ਹੀ ਵਿਖਾਈ ਦਿੰਦੀ ਹੈ।ਦੋਵੇਂ ਧੜੇ ਰਾਤ ਨੂੰ ਸੁੱਤੇ ਪਏ ਵੀ ਸੁਪਨੇ ਵਿਚ ਕੁਰਸੀ ਹਾਸਲ ਕਰਨ ਲਈ ਢੰਗਤਰੀ ਕੇ ਲੱਭ ਦੇ ਰਹਿੰਦੇ ਹਨ।
ਕਿਸਾਨ ਅੰਦੋਲਨ ਨੇ ਪੰਜਾਬ ਵਿੱਚ ਇਸ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਹਾਸ਼ੀਏ ‘ਤੇ ਕਰ ਦਿੱਤੀਆਂ ਹਨ।ਉਨ੍ਹਾਂ ਦਾ ਪਿੰਡਾਂ ਵਿੱਚ ਵੜਨਾ ਅਸੰਭਵ ਹੁੰਦਾ ਜਾ ਰਿਹਾ ਹੈ।ਪੰਜਾਬੀਆਂ ਨੂੰ ਥੋੜ੍ਹੀਆਂ ਬਹੁਤੀਆਂ ਆਸਾਂ ਆਮ ਆਦਮੀ ਪਾਰਟੀ ਤੋਂ ਹੀ ਸਨ।ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਤੀਜੇ ਬਦਲ ਵਜੋਂ ਵੇਖ ਦੇ ਸਨ ਪ੍ਰੰਤੂ ਉਨ੍ਹਾਂ ਦੀਆਂ ਆਪਣੀਆਂ ਗ਼ਲਤੀਆਂ ਹੀ ਲੈ ਡੁੱਬੀਆਂ।ਆਮ ਆਦਮੀ ਪਾਰਟੀ ਖੜੀਆਂ ਖੜੀਆਂ ਹੋਈ ਪਈਹੈ।ਪੰਜਾਬ ਦੇ ਲੋਕਾਂ ਨੂੰ ਇਹ ਵੀ ਉਮੀਦ ਬਣੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਜੇਕਰ ਮਿਲ ਕੇ ਚਲਣ ਗੇਤਾਂ ਸ਼ਾਇਦ ਪੰਜਾਬ ਦਾ ਕੁਝ ਬਣ ਸਕੇਗਾ।ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਇਕ ਇਮਾਨਦਾਰ ਅਤੇ ਬਾਕਮਾਲ ਬੁਲਾਰਾ ਸਮਝਿਆ ਜਾਂਦਾ ਹੈ।ਪ੍ਰੰਤੂ ਹੋਇਆ ਬਿਲਕੁਲ ਇਸ ਦੇ ਉਲਟ, ਇਸ ਸਮੇਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਇਕ ਦੂਜੇ ਦੀਆਂ ਲੱਤਾਂ ਨੂੰ ਪਈ ਹੋਈ ਹੈ।ਉਤਰ ਕਾਟੋ ਮੈਂ ਚੜ੍ਹਾਂ ਦੀ ਖੇਡ ਖੇਡਣਾ ਚਾਹੁੰਦੇ ਹਨ।ਕਾਂਗਰਸ ਦੀ ਲੀਡਰਸ਼ਿਪ ਖਾਸ ਤੌਰ ਤੇ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਮੁਦਿਆਂ ਨੂੰ ਤਰਜ਼ੀਹ ਦੇਣ ਨੂੰ ਪੰਜਾਬ ਦੇ ਲੋਕ ਸ਼ੁਭਸ਼ਗਨ ਸਮਝਦੇ ਸਨ।ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਪਾਰਟੀ ਵਿੱਚ ਆਸ ਦੀ ਕਿਰਨ ਜਾਗੀ ਸੀ।ਪ੍ਰੰਤੂ ਕਾਂਗਰਸ ਪਾਰਟੀ ਦੋ ਮਜ਼ਬੂਤ ਧੜਿਆਂ ਵਿੱਚ ਵੰਡੀ ਜਾ ਚੁੱਕੀ ਹੈ।ਕਾਂਗਰਸ ਦੀ ਪੁਰਾਣੀ ਲੀਡਰਸ਼ਿਪ ਜਿਨ੍ਹਾਂ ਵਿਚੋਂ ਮੁੱਖ ਤੌਰ ਤੇ ਪਰਤਾਪ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਨਾਲ ਆ ਕੇ ਖੜ੍ਹ ਗਏ ਹਨ, ਜਦੋਂ ਕਿ ਪਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਦਾ ਮੁੱਖ ਮੰਤਰੀ ਨਾਲ ਛੱਤੀ ਦਾ ਅੰਕੜਾ ਸੀ।ਸ਼ਮਸ਼ੇਰ ਸਿੰਘ ਦੂਲੋ ਅਤੇ ਰਾਜਿੰਦਰ ਕੌਰ ਭੱਠਲ ਚੁੱਪ ਕਰਕੇ ਤਮਾਸ਼ਾ ਵੇਖ ਰਹੇ ਹਨ।ਕਾਂਗਰਸੀ ਨੇ ਤਾ ਖ਼ਾਮ ਖਾਹ ਦੀ ਦੂਸ਼ਣਬਾਜ਼ੀ ਵਿੱਚ ਪਏ ਹੋਏ ਹਨ, ਜਿਸ ਵਿੱਚੋਂ ਕੱਢਣ ਪਾ ਉਣ ਨੂੰ ਕੁਝ ਵੀ ਨਹੀਂ ਮਿਲਣਾ।ਪ੍ਰਧਾਨ ਦਾ ਕੰਮ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਹੁੰਦਾ ਹੈ।ਉਸ ਨੂੰ ਫਰੀ ਹੈਂਡ ਦੇਣਾ ਚਾਹੀਦਾ ਹੈ ਪ੍ਰੰਤੂ ਉਸ ਨੂੰ ਸਰਕਾਰ ਦੀ ਨੁਕਤਾਚੀ ਨੀ ਕਰਨ ਦੀ ਥਾਂ ਸਲਾਹ ਦੇਣੀ ਬਣਦੀ ਹੈ।ਮੁੱਖ ਮੰਤਰੀ ਨੇ ਉਸ ਦੀ ਸਲਾਹ ਅਨੁਸਾਰ ਪਾਰਟੀ ਦਾ ਚੋਣ ਮਨੋਰਥ ਪੱਤਰ ਲਾਗੂ ਕਰਨਾ ਹੁੰਦਾ ਹੈ।ਦੋਹਾਂ ਦੇ ਕਾਰਜ ਖੇਤਰ ਵੱਖਰੇ ਹਨ।ਇਸ ਲਈ ਦੋਹਾਂ ਦਾ ਸੁਚਾਰੂ ਤਾਲਮੇਲ ਹੋਣਾ ਅਤਿਅੰਤ ਜ਼ਰੂਰੀ ਹੈ।ਜੇਕਰ ਤਾਲ ਮੇਲ ਨਹੀਂ ਹੋਵੇਗਾ ਤਾਂ ਇਸੇ ਤਰ੍ਹਾਂ ਹੋਵੇਗਾ ਜਿਵੇਂ ਹੁਣ ਹੋ ਰਿਹਾ ਹੈ।ਇਸ ਤਰ੍ਹਾਂ ਦੁਬਾਰਾ ਕਾਂਗਰਸ ਪਾਰਟੀ ਦਾ ਸਰਕਾਰ ਬਣਾਉਣ ‘ਤੇ ਸਵਾਲੀਆ ਨਿਸ਼ਾਨ ਲੱਗ ਜਾਵੇਗਾ।ਵਿਰੋਧੀ ਪਾਰਟੀਆਂ ਨੂੰ ਮੁੱਦਾ ਕਾਂਗਰਸੀ ਖੁਦ ਆਪ ਦੇ ਰਹੇ ਹਨ।ਆ ਬੈਲ ਮੁਝੇ ਮਾਰ ਵਾਲੀ ਨੀਤੀ ਅਪਣਾ ਰਹੇ ਹਨ।ਦੋਹਾਂ ਧੜਿਆਂ ਨੂੰ ਪੰਜਾਬ ਦੇ ਹਿਤ ਦਾ ਧਿਆਨ ਰੱਖਣਾ ਚਾਹੀ ਦਾ ਹੈ।
ਵਰਤਮਾਨ ਪੰਜਾਬ ਦੇ ਕਾਂਗਰਸੀ ਨੇਤਾਵਾਂ ਦੀ ਲੜਾਈ ਦੀ ਮੁੱਖ ਦੋਸ਼ੀ ਕੇਂਦਰੀ ਕਾਂਗਰਸ ਪਾਰਟੀ ਹੈ।ਉਹ ਦੋ ਗਲੀਨੀਤੀ ਅਪਣਾ ਰਹੀ ਹੈ।ਜਿਹੜੀ ਉਨ੍ਹਾਂ ਨੂੰ ਪੁੱਠੀ ਪੈਂਦੀ ਦਿਸ ਰਹੀ ਹੈ ਕਿਉਂਕਿ ਲਗਪਗ ਪਿਛ ਲੇ 6 ਮਹੀ ਨੇ ਤੋਂ ਪੰਜਾਬ ਕਾਂਗਰਸ ਵਿੱਚ ਬਗਾਬਤ ਦੀ ਅੱਗ ਧੁਖ ਰਹੀ ਸੀ, ਜਿਹੜੀ ਹੁਣ ਭਾਂਬੜਬਣ ਕੇ ਮੱਚ ਰਹੀ ਹੈ।ਕੇਂਦਰੀ ਕਾਂਗਰਸ ਨੇ ਇਸ ਲੜਾਈ ਨੂੰ ਸੰਜੀਦਗੀ ਨਾਲ ਨਹੀਂ ਲਿਆ।ਉਹ ਦੋਹਾਂ ਧੜਿਆਂ ਨੂੰ ਹੱਲਾਸ਼ੇਰੀ ਦੇ ਰਹੇ ਹਨ।ਹਰ ਨੇਤਾ ਪਾਰਟੀ ਦੇ ਅਨੁਸ਼ਾਸ਼ਨ ਦੀਆਂ ਧਜੀਆਂ ਉਡਾ ਰਿਹਾ ਹੈ।ਪਾਰਟੀ ਦੇ ਮੰਚ ‘ਤੇ ਗੱਲ ਕਰਨ ਦੀਥਾਂ ਅਖ਼ਬਾਰਾਂ ਜਾਂ ਟਵੀਟ ਕਰਕੇ ਇਕ ਦੂਜੇ ‘ਤੇ ਦੋਸ਼ ਲਗਾ ਰਿਹਾ ਹੈ।ਕਾਂਗਰਸ ਗੂੜ੍ਹੀ ਨੀਂਦ ਸੁੱਤੀ ਪਈ ਹੈ।ਕੇਂਦਰੀ ਕਾਂਗਰਸ ਵਿਚ ਵੀ ਤਾਕਤ ਦੇ ਦੋ ਧੁਰੇ ਬਣ ਚੁੱਕੇ ਹਨ।ਇਕ ਪਾਸੇ ਸੋਨੀਆਂ ਗਾਂਧੀ ਹੈ ਅਤੇ ਦੂਜੇ ਪਾਸੇ ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਹਨ।ਉਹ ਵੀ ਆਪਸ ਵਿੱਚ ਸਹਿਮਤ ਨਹੀਂ ਹਨ।ਜਿਵੇਂ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਕਾਂਗਰਸ ਦੇ ਗਲ ਵਿੱਚ ਗੂਠਾ ਦੇ ਕੇ ਪਰਤਾਪ ਸਿੰਘ ਬਾਜਵਾ ਦੀ ਥਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ ਸਨ, ਬਿਲਕੁਲ ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਬਾਵਜੂਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣ ਕੇ ਆਏ ਹਨ।ਇਸ ਲਈ ਦੋਵੇਂ ਆਪਣੇ ਆਪ ਨੂੰ ਤਾਕਤ ਵਰ ਸਮਝ ਦੇ ਹਨ।ਇਕ ਦੂਜੇ ਨੂੰ ਨੀਵਾਂ ਵਿਖਾਉਣ ਵਿੱਚ ਸਿੱਧੇ ਜਾਂ ਅਸਿੱਧੇ ਢੰਗ ਨਾਲ ਲੱਗੇ ਹੋਏ ਹਨ।ਇਕ ਗੱਲ ਤਾਂ ਸ਼ਪਸ਼ਟ ਹੈ ਕਿ ਪਹਿਲਾਂ ਬੇਸ਼ਕ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕੀਤਾ ਹੈ ਪ੍ਰੰਤੂ ਉਨ੍ਹਾਂ ਦੇ ਪ੍ਰਧਾਨ ਬਣਨ ਤੋਂ ਬਾਅਦ ਉਹ ਸੰਜੀਦਗੀ ਨਾਲ ਮੰਝੇ ਹੋਏ ਸਿਆਸਤ ਦਾਨ ਦੀ ਤਰ੍ਹਾਂ ਵਿਚ ਰਹੇ ਹਨ।ਪ੍ਰੰਤੂ ਨਵਜੋਤ ਸਿੰਘ ਸਿੱਧੂ ਆਪਣੀ ਰੜਕ ਬਰਕਰਾਰ ਰੱਖੀ ਬੈਠੇ ਹਨ।ਕਾਂਗਰਸੀ ਨੇਤਾਵਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੇਂਦਰੀ ਲੀਡਰਸ਼ਿਪ ਦੇ ਵਿਸ਼ਵਾਸ਼ ਤੋਂ ਬਿਨਾ ਕੋਈ ਮੁੱਖ ਮੰਤਰੀ ਨਹੀਂ ਬਣ ਸਕਦਾ, ਭਾਵੇਂ ਵਿਧਾਨ ਕਾਰਾਂ ਦਾ ਬਹੁਮਤ ਉਨ੍ਹਾਂ ਦੇ ਨਾਲ ਹੋਵੇ। ਇਹ ਵੀ ਸਮਝਣਾ ਚਾਹੀਦਾ ਹੈ ਕਿ ਕੋਈ ਵੀ ਪਾਰਟੀ ਅਨੁਸ਼ਾਸ਼ਨ ਤੋਂ ਬਗੈਰ ਸਫਲ ਨਹੀਂ ਹੋ ਸਕਦੀ।ਅਨੁਸ਼ਾਸ਼ਨ ਦੋਹਾਂ ਧੜਿਆਂ ਲਈ ਜ਼ਰੂਰੀ ਹੈ।ਬਿਆਨਬਾਜ਼ੀ ਹਮੇਸ਼ਾ ਨੁਕਸਾਨ ਦਾ ਇਕ ਹੁੰਦੀ ਹੈ।ਧੜੇਬੰਦੀ ਦੇ ਨਤੀਜੇ ਵਜੋਂ ਕਾਂਗਰਸ ਪਾਰਟੀ ਦਾ ਭਵਿਖ ਕੰਧ ‘ਤੇ ਲਿਖਿਆ ਹੋਇਆ ਹੈ, ਜਿਸ ਨੂੰ ਕਾਂਗਰਸੀ ਪੜ੍ਹਨ ਦੀ ਕੋਸ਼ਿਸ਼ ਨਹੀਂ ਕਰ ਰਹੇ।
ਹੁਣ ਜਿਹੜੀ ਮੰਗ ਬਗਾਬਤੀ ਧੜਾ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦੀ ਕਰ ਰਿਹਾ ਹੈ, ਉਹ ਅਸੰਭਵ ਲਗਦੀ ਹੈ ਕਿਉਂਕਿ ਸੰਵਿਧਾ ਨਿਕਤੌਰ ‘ਤੇ ਹੁਣ ਡੋਰ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਵਿੱਚ ਹੈ।ਜੇਕਰ ਕਾਂਗਰਸ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਦਾ ਸੋਚ ਲਿਆ ਤਾਂ ਕੈਪਟਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪਹਿਲਾਂ ਬਾਗੀ ਮੰਤਰੀਆਂ ਨੂੰ ਬਰਖਾਸਤ ਕਰ ਸਕਦੇ ਹਨ ਅਤੇ ਫਿਰ ਨਵੇਂ ਮੰਤਰੀ ਬਣਾ ਕੇ ਮੰਤਰੀ ਮੰਡਲ ਵਿੱਚ ਵਿਧਾਨ ਸਭਾ ਨੂੰ ਭੰਗ ਕਰਨ ਦਾ ਮਤਾ ਪਾ ਸਕਦੇ ਹਨ? ਰਾਜਪਾਲ ਮੰਤਰੀ ਮੰਡਲ ਦੇ ਫ਼ੈਸਲੇ ਨੂੰ ਇਨਕਾਰ ਨਹੀਂ ਕਰ ਸਕਦਾ।ਬਸ਼ਰਤੇ ਕਿ ਕੇਂਦਰ ਸਰਕਾਰ ਬਦਲ ਵੀਂ ਸਰਕਾਰ ਬਣਾਉਣ ਦੇ ਹੱਕ ਵਿੱਚ ਨਾ ਹੋਵੇ ਕਿਉਂਕਿ ਆਖ਼ਰੀ ਫ਼ੈਸਲਾ ਕੇਂਦਰੀ ਮੰਤਰੀ ਮੰਡਲ ਦੇ ਹੱਥ ਹੁੰਦਾ ਹੈ।ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕੰਮ ਚਲਾਊ ਮੁੱਖ ਮੰਤਰੀ ਵੀ ਰੱਖ ਸਕਦੇ ਹਨ ਜਾਂ ਰਾਸ਼ਟਰਪਤੀ ਰਾਜ ਵੀ ਲਗਾਸ ਕਦੇ ਹਨ।ਕੇਂਦਰ ਕੋਲ ਤਿੰਨ ਆਪਸ਼ਨਾ ਹਨ।ਬਗ਼ਾਬਤ ਕਰਨ ਵਾਲੇ ਧੜੇ ਨੂੰ ਇਨ੍ਹਾਂ ਗੱਲਾਂ ਬਾਰੇ ਜਾਣ ਕਾਰੀ ਹੋਣੀ ਚਾਹੀ ਦੀ ਹੈ।

ਉਜਾਗਰ ਸਿੰਘ


Leave a Reply

Your email address will not be published. Required fields are marked *