ਲੁਧਿਆਣਾ: ਬੇਸ਼ੱਕ ਮੰਗਲਵਾਰ ਨੂੰ ਵੀ ਗਰਮੀ ਦਾ ਪ੍ਰਕੋਪ ਜਾਰੀ ਰਿਹਾ ਅਤੇ ਮਹਾਂਨਗਰ ਲੁਧਿਆਣਾ ਦਾ ਪਾਰਾ ਸਭ ਤੋਂ ਵੱਧ 45.8 ਡਿਗਰੀ ਤੱਕ ਪੁੱਜ ਗਿਆ ਪਰ ਇਸ ਦਰਮਿਆਨ ਡਾ.ਪਵਨੀਤ ਕੌਰ ਕਿੰਗਰਾ ਮੁਖੀ ਮੌਸਮ ਵਿਭਾਗ ਪੀਏਯੂ ਲੁਧਿਆਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬੇ ਦੇ ਕੁੱਝ ਜ਼ਿਲ੍ਹਿਆਂ ਵਿੱਚ ਗਰਜ ਅਤੇ ਚਮਕ ਨਾਲ 19 ਅਤੇ 20 ਜੂਨ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਅਤੇ ਹਨੇਰੀ ਦੀ ਵੀ ਸੰਭਾਵਨਾ ਹੈ। ਵੱਖ ਵੱਖ ਜਿਲ੍ਹਿਆਂ ਵਿੱਚ ਤਾਪਮਾਨ 42 ਡਿਗਰੀ ਅਤੇ ਇਸ ਤੋਂ ਵੱਧ ਵੀ ਰਿਹਾ। ਚੰਡੀਗੜ੍ਹ 43.9, ਅੰਮ੍ਰਿਤਸਰ 45.4, ਪਟਿਆਲੇ 43.8, ਪਠਾਨਕੋਟ 45.4, ਬਠਿੰਡੇ 45.2, ਗੁਰਦਾਸਪੁਰ 43.0, ਫਰੀਦਕੋਟ 44.9, ਫਤਿਹਗੜ੍ਹ ਸਾਹਿਬ 42.4 ਅਤੇ ਫਿਰੋਜ਼ਪੁਰ ਵਿੱਚ 43.8 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ। ਕਹਿਰ ਦੀ ਗਰਮੀ ਦੇ ਮੱਦੇਨਜ਼ਰ ਪੀਏਯੂ ਵੱਲੋਂ ਸਾਵਧਾਨੀਆਂ ਵਰਤਣ ਦੀ ਵੀ ਸਲਾਹ ਦਿੱਤੀ ਗਈ ਹੈ। ਪੀਏਯੂ ਹੈਲਥ ਸੈਂਟਰ, ਲੁਧਿਆਣਾ ਦੇ ਚੀਫ਼ ਮੈਡੀਕਲ ਅਫ਼ਸਰ (ਆਈ/ਸੀ), ਡਾ. ਡੀਐੱਸ. ਪੂਨੀ ਨੇ ਅੱਤ ਦੇ ਗਰਮ ਮੌਸਮ ਵਿੱਚ ਹੀਟ ਸਟ੍ਰੋਕ ਦੀਆਂ ਵਧਦੀਆਂ ਸੰਭਾਵਨਾਵਾਂ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਠੰਡੇ ਪਾਣੀ ਦੇ ਨਾਲ ਨਾਲ ਲੱਸੀ ਅਤੇ ਨਿੰਬੂ ਪਾਣੀ ਵਰਗੇ ਘਰੇਲੂ ਪੀਣ ਵਾਲੇ ਪਦਾਰਥ ਲੈਣੇ ਚਾਹੀਦੇ ਹਨ। ਸੂਰਜ ਦੀ ਅੱਗ ਦਾ ਮੁਕਾਬਲਾ ਕਰਨ ਲਈ ਉਨ੍ਹਾਂ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਣ ਦਾ ਸੁਝਾਅ ਦਿੱਤਾ ਜੋ ਕਿ ਢਿੱਲੇ ਅਤੇ ਹਲਕੇ ਭਾਰ ਵਾਲੇ ਹੋਣ। ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ।
Related Posts
ਸ਼ਹੀਦ ਪਰਿਵਾਰਾਂ ਦੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਇਹ ਧਾਰਾ ਲਗਾਈ ਗਈ ਧਾਰਾ-144
ਅੰਮ੍ਰਿਤਸਰ, 10 ਸਤੰਬਰ (ਬਿਊਰੋ)- ਪਿਛਲੀ ਸਮੇਂ ਤੋਂ ਅੰਮ੍ਰਿਤਸਰ ਦੀ ਪੁਲਸ ਨੇ ਜਲ੍ਹਿਆਂਵਾਲਾ ਬਾਗ ਦੇ ਆਲੇ-ਦੁਆਲੇ ਧਾਰਾ-144 ਲਗਾ ਕੇ ਰੱਖੀ ਹੋਈ ਸੀ,…
ਪੰਜਾਬ ਦੇ ਰਾਜਪਾਲ ਸਣੇ ਜਾਣੋ ਕਿਹੜੇ-ਕਿਹੜੇ ਮੰਤਰੀਆਂ ਨੇ ਕਿੱਥੇ-ਕਿੱਥੇ ਲਹਿਰਾਇਆ ਤਿਰੰਗਾ
ਜਲੰਧਰ : ਦੇਸ਼ ਦੇ 74ਵੇਂ ਗਣਤੰਤਰ ਦਿਹਾੜੇ ‘ਤੇ ਇੱਥੇ ਗੁਰੂ ਗੋਬਿੰਦ ਸਿੰਘ ਸਟੇਡੀਅਮ ‘ਚ ਕਰਵਾਏ ਗਏ ਸੂਬਾ ਪੱਧਰੀ ਸਮਾਰੋਹ ‘ਚ…
ਜਿੱਤ ਦੀ ਚਾਹ ‘ਚ ਕੈਪਟਨ ਵੱਲੋਂ ‘ਕੱਟਾ ਦਾਨ’ ਕਰਨ ਤੋਂ ਬਾਅਦ ਧੀ ਜੈਇੰਦਰ ਕੌਰ ਨੇ ਕੀਤਾ ਇਹ ਕੰਮ…
ਪਟਿਆਲਾ, 19 ਫਰਵਰੀ (ਬਿਊਰੋ)- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਵੱਲੋਂ ਕੁਲ ਦੇਵੀ ਦੁਰਗੇਸ਼ਵਰੀ ਮਾਤਾ ਮੰਦਰ ’ਚ ਹਵਨ ਕਰਵਾਇਆ ਗਿਆ।…