Palak Mucchal ਨੇ 3000 ਬੱਚਿਆਂ ਦੀ ਹਾਰਟ ਸਰਜਰੀ ਕਰਵਾ ਕੇ ਦਿੱਤੀ ਨਵੀਂ ਜ਼ਿੰਦਗੀ, ਵੇਟਿੰਗ ਲਿਸਟ ‘ਚ ਅਜੇ ਵੀ 413 ਬੱਚੇ

ਨਵੀਂ ਦਿੱਲੀ : ਅਦਾਕਾਰੀ ਤੋਂ ਇਲਾਵਾ ਮਨੋਰੰਜਨ ਜਗਤ ਦੇ ਕਈ ਸਿਤਾਰੇ ਸਮਾਜਿਕ ਕੰਮਾਂ ‘ਚ ਵੀ ਦਿਲਚਸਪੀ ਲੈਂਦੇ ਹਨ। ਇਨ੍ਹਾਂ ‘ਚ ਸੋਨੂੰ ਸੂਦ (Sonu Sood), ਸਲਮਾਨ ਖਾਨ (Salman Khan) ਵਰਗੇ ਕਈ ਕਲਾਕਾਰਾਂ ਦੇ ਨਾਂ ਸਾਹਮਣੇ ਆਉਂਦੇ ਹਨ। ਹੁਣ ਇਸ ਲਿਸਟ ‘ਚ ਮਸ਼ਹੂਰ ਗਾਇਕਾ ਪਲਕ ਮੁੱਛਲ (Palak Mucchal) ਵੀ ਸ਼ਾਮਲ ਹੋ ਗਈ ਹੈ। ਪਲਕ ਨੂੰ ਸਮਾਜਿਕ ਕੰਮਾਂ ‘ਚ ਬਹੁਤ ਦਿਲਚਸਪੀ ਹੈ ਤੇ ਉਹ ਆਪਣੇ ਫੰਡ ਰੇਜ਼ਰ ਰਾਹੀਂ ਦਿਲ ਦੀ ਬਿਮਾਰੀ ਤੋਂ ਪੀੜਤ 3000 ਬੱਚਿਆਂ ਦਾ ਇਲਾਜ ਕਰਵਾ ਚੁੱਕੀ ਹੈ।

ਪਲਕ ਨੇ ਇਹ ਮਾਈਲਸਟੋਨ ਹਾਸਲ ਕਰਨ ‘ਤੇ ਵੀਡੀਓਜ਼ ਦੀ ਇਕ ਸੀਰੀਜ਼ ਸ਼ੇਅਰ ਕੀਤੀ। ਪਲਕ ਨੇ ਹਾਲ ਹੀ ‘ਚ ਇਕ ਬੱਚੇ ਦੀ ਸਰਜਰੀ ਕਰਵਾਈ ਹੈ, ਜਿਸ ਦਾ ਨਾਂ ਆਲੋਕ ਹੈ। ਆਲੋਕ ਦੀ ਸਰਜਰੀ 11 ਜੂਨ ਨੂੰ ਹੋਈ ਸੀ ਤੇ ਉਹ ਇੰਦੌਰ ਦਾ ਰਹਿਣ ਵਾਲਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਪਲਕ ਨੇ ਲਿਖਿਆ, “3000 ਜਾਨਾਂ ਬਚਾ ਲਈਆਂ। ਤੁਹਾਡੀਆਂ ਸਾਰੀਆਂ ਦੁਆਵਾਂ ਲਈ ਧੰਨਵਾਦ। ਸਰਜਰੀ ਸਫਲ ਰਹੀ ਤੇ ਹੁਣ ਆਲੋਕ ਬਿਲਕੁਲ ਠੀਕ ਹੈ।”

Leave a Reply

Your email address will not be published. Required fields are marked *