ਓਟਵਾ, ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਭਾਰਤੀ ਮੂਲ ਦੇ 28 ਸਾਲਾ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ ਹੇਠ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ‘ਤੇ ਕਤਲ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਪੀੜਤ ਦੀ ਪਛਾਣ ਯੁਵਰਾਜ ਗੋਇਲ ਵਜੋਂ ਹੋਈ ਹੈ। ਮ੍ਰਿਤਕ ਦੀ ਭੈਣ ਚਾਰੂ ਸਿੰਗਲਾ ਨੇ ਦੱਸਿਆ ਕਿ ਉਸ ਦਾ ਭਰਾ ਸਰੀ ਵਿੱਚ ਕਾਰਾਂ ਵੇਚਣ ਵਾਲੇ ਸ਼ੋਅਰੂਮ ਵਿੱਚ ਕੰਮ ਕਰਦਾ ਸੀ। ਪਰਿਵਾਰ ਨੂੰ ਨਹੀਂ ਪਤਾ ਕਿ ਉਸ ਦਾ ਕਤਲ ਕਿਉਂ ਕੀਤਾ ਗਿਆ। ਗੋਇਲ ਦੇ ਜੀਜੇ ਬਵਨਦੀਪ ਨੇ ਦੱਸਿਆ ਕਿ ਗੋਲੀ ਲੱਗਣ ਤੋਂ ਠੀਕ ਪਹਿਲਾਂ ਯੁਵਰਾਜ ਭਾਰਤ ’ਚ ਰਹਿ ਰਹੀ ਆਪਣੀ ਮਾਂ ਨਾਲ ਫੋਨ ‘ਤੇ ਗੱਲ ਕਰ ਰਿਹਾ ਸੀ। ਚਾਰ ਮਸ਼ਕੂਕਾਂ ਮਨਵੀਰ ਬਸਰਾ (23), ਸਾਹਿਬ ਬਸਰਾ (20), ਸਰੀ ਦੇ ਹਰਕੀਰਤ (23) ਅਤੇ ਓਨਟਾਰੀਓ ਦੇ ਕੇਲੋਨ ਫਰੈਂਕੋਇਸ (20) ਨੂੰ ਗੋਲੀਬਾਰੀ ਤੋਂ ਤੁਰੰਤ ਬਾਅਦ ਗ੍ਰਿਫਤਾਰ ਕਰ ਲਿਆ ਗਿਆ।
Related Posts
ਆਸਟਰੇਲਿਆਈ ਖਪਤਕਾਰ ਕਮਿਸ਼ਨ ਦੀ ਰਿਪੋਰਟ ਹੁਣ ਹੋਰ ਨਹੀਂ ਉਡੀਕ ਸਕਦੇ: ਅਲਬਾਨੀਜ਼
ਸਿਡਨੀ, 2 ਮਾਰਚਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਉਹ ਗਾਹਕ ਤੇ ਖਪਤਕਾਰ ਦੇ ਹਿੱਤਾਂ ਦੀ ਜਾਂਚ ਬਾਰੇ…
ਯੂਕਰੇਨ : ਭਾਰਤ ਦੇ ਦੂਤਾਵਾਸ ਨੇ ਭਾਰਤੀਆਂ ਨੂੰ ਅਸਥਾਈ ਤੌਰ ‘ਤੇ ਯੂਕਰੇਨ ਛੱਡਣ ਲਈ ਕਿਹਾ
ਕੀਵ,(ਯੂਕਰੇਨ), 15 ਫਰਵਰੀ (ਬਿਊਰੋ)- ਕੀਵ ਵਿਚ ਭਾਰਤ ਦੇ ਦੂਤਾਵਾਸ ਨੇ ਭਾਰਤੀਆਂ ਨੂੰ, ਖਾਸ ਤੌਰ ‘ਤੇ ਉਹਨਾਂ ਵਿਦਿਆਰਥੀਆਂ ਨੂੰ, ਜਿਨ੍ਹਾਂ ਦਾ ਰਹਿਣਾ ਜ਼ਰੂਰੀ…
ਤੁਰਕੀ ਤੇ ਸੀਰੀਆ ‘ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 4300, ਸੈਂਕੜੇ ਇਮਾਰਤਾਂ ਤਬਾਹ
ਅੰਕਾਰਾ : ਤੁਰਕੀ ਅਤੇ ਸੀਰੀਆ (ਤੁਰਕੀ ਭੂਚਾਲ) ‘ਚ ਲੋਕ ਸੋਮਵਾਰ ਸਵੇਰੇ ਨੀਂਦ ਤੋਂ ਵੀ ਨਹੀਂ ਜਾਗੇ ਸਨ ਕਿ ਉਨ੍ਹਾਂ ਨੂੰ…