ਡਲਾਸ, ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਕਿਹਾ ਕਿ ਅਮਰੀਕਾ ਖ਼ਿਲਾਫ਼ ਟੀ-20 ਵਿਸ਼ਵ ਕੱਪ ਮੈਚ ਵਿੱਚ ਉਨ੍ਹਾਂ ਦੀ ਟੀਮ ਬੱਲੇ ਅਤੇ ਗੇਂਦ ਦੋਵਾਂ ਵਿੱਚ ਮਾੜੀ ਰਹੀ। ਅਮਰੀਕਾ ਦੀ ਨਵੀਂ ਕ੍ਰਿਕਟ ਟੀਮ ਨੇ ਪਾਕਿਸਤਾਨ ਨੂੰ ਸੁਪਰ ਓਵਰ ਵਿੱਚ ਹਰਾਇਆ। ਬਾਬਰ ਨੇ ਮੈਚ ਤੋਂ ਬਾਅਦ ਕਿਹਾ, ‘ਅਸੀਂ ਬੱਲੇਬਾਜ਼ੀ ਕਰਦੇ ਹੋਏ ਪਹਿਲੇ ਛੇ ਓਵਰਾਂ ਦਾ ਫਾਇਦਾ ਨਹੀਂ ਚੁੱਕਿਆ। ਲਗਾਤਾਰ ਵਿਕਟਾਂ ਡਿੱਗਣ ਕਾਰਨ ਟੀਮ ਦਬਾਅ ਵਿੱਚ ਆ ਗਈ। ਅਸੀਂ ਚੰਗੀ ਭਾਈਵਾਲੀ ਨਹੀਂ ਕਰ ਸਕੇ। ਸਾਡੇ ਸਪਿੰਨਰ ਵੀ ਵਿਕਟ ਨਹੀਂ ਲੈ ਸਕੇ ਅਤੇ ਉਨ੍ਹਾਂ ਨੂੰ ਇਸ ਦਾ ਨਤੀਜਾ ਭੁਗਤਣਾ ਪਿਆ। ਜਿੱਤ ਦਾ ਪੂਰਾ ਸਿਹਰਾ ਅਮਰੀਕਾ ਨੂੰ ਜਾਂਦਾ ਹੈ, ਜਿਸ ਨੇ ਹਰ ਪੱਖੋਂ ਬਿਹਤਰ ਖੇਡ ਦਿਖਾਈ। ਪਿੱਚ ‘ਚ ਕੁਝ ਨਮੀ ਸੀ, ਜਿਸ ਦਾ ਅਸੀਂ ਸਹੀ ਢੰਗ ਨਾਲ ਮੁਲਾਂਕਣ ਨਹੀਂ ਕਰ ਸਕੇ।’ ਉਥੇ ਦੂਜੇ ਪਾਸੇ ਅਮਰੀਕਾ ਦੇ ਕਪਤਾਨ ਮੋਨਾਂਕ ਪਟੇਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਭਰੋਸਾ ਸੀ ਕਿ ਪਾਕਿਸਤਾਨ ਨੂੰ ਘੱਟ ਸਕੋਰ ‘ਤੇ ਰੋਕ ਕੇ ਮੈਚ ਜਿੱਤਿਆ ਜਾ ਸਕਦਾ ਹੈ।
Related Posts
ਭਾਰਤ ਦੇ PM ਮੋਦੀ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਲਬਾਨੀਜ਼ ਮੈਚ ਦੇਖਣ ਸਟੇਡੀਅਮ ਪੁੱਜੇ
ਅਹਿਮਦਾਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਅਲਬਾਨੀਜ਼ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥੇ ਟੈਸਟ ਮੈਚ…
ਭਾਰਤ ਮਹਿਲਾ ਹਾਕੀ ਵਿਸ਼ਵ ਕੱਪ ਤੋਂ ਬਾਹਰ
ਨਵੀਂ ਦਿੱਲੀ, 11 ਜੁਲਾਈ – ਮਹਿਲਾ ਵਿਸ਼ਵ ਹਾਕੀ ਕੱਪ ‘ਚ ਭਾਰਤ ਨੂੰ 1-0 ਨਾਲ ਹਰਾ ਕੇ ਸਪੇਨ ਕੁਆਟਰ ਫਾਈਨਲ ‘ਚ…
ਭਾਰਤ-ਬੰਗਲਾਦੇਸ਼ ਪਹਿਲਾ ਟੈਸਟ: ਬੰਗਲਾਦੇਸ਼ ਦੀ ਪੂਰੀ ਟੀਮ 150 ‘ਤੇ ਆਊਟ
ਢਾਕਾ, 16 ਦਸੰਬਰ- ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਪਹਿਲੇ ਟੈਸਟ ਮੈਚ ਦੇ ਤੀਸਰੇ ਦਿਨ ਬੰਗਲਾਦੇਸ਼ ਦੀ ਪੂਰੀ ਟੀਮ…