ਜਲੰਧਰ: ਲੋਕ ਸਭਾ ਚੋਣਾਂ ਲਈ ਹਲਕੇ ਵਿਚ ਵੋਟਾਂ ਪੈਣ ਦਾ ਅਮਲ ਉਤਸ਼ਾਹਪੂਰਵਕ ਸ਼ੁਰੂ ਹੋ ਗਿਆ। ਸਵੇਰੇ 7 ਵੱਜਣ ਤੋਂ ਪਹਿਲਾਂ ਹੀ ਲੋਕ ਪੋਲਿੰਗ ਬੂਥਾਂ ਉਤੇ ਵੋਟ ਪਾਉਣ ਲਈ ਪਹੁੰਚਣੇ ਸ਼ੁਰੂ ਹੋ ਗਏ ਹਨ ਅਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਜਿਲ੍ਹੇ ਭਰ ਵਿਚੋਂ ਪੁੱਜੀਆਂ ਸੂਚਨਾਵਾਂ ਮੁਤਾਬਕ ਲੋਕਾਂ ਵਿਚ ਵੋਟਾਂ ਪਾਉਣ ਲਈ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਗਰਮੀ ਹੋਣ ਦੇ ਬਾਵਜੂਦ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਜਲੰਧਰ ਲੋਕ ਸਭਾ ਸੀਟ ਤੋਂ ਮੁਕਾਬਲਾ ਆਪ ਦੇ ਪਵਨ ਕੁਮਾਰ ਟੀਨੂੰ, ਕਾਂਗਰਸ ਦੇ ਚਰਨਜੀਤ ਸਿੰਘ ਚੰਨੀ, ਸ਼੍ਰੋਮਣੀ ਅਕਾਲੀ ਦਲ ਦੇ ਮਹਿੰਦਰ ਸਿੰਘ ਕੇ ਪੀ, ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਤੇ ਬਸਪਾ ਦੇ ਬਲਵਿੰਦਰ ਕੁਮਾਰ ਵਿਚਕਾਰ ਹੈ।
Related Posts
ਐਨਆਈਏ ਵੱਲੋਂ ਲਖਬੀਰ ਲੰਡਾ ਦਾ ਸਾਥੀ ਬਲਜੀਤ ਸਿੰਘ ਕਾਬੂ
ਨਵੀਂ ਦਿੱਲੀ,ਕੌਮੀ ਜਾਂਚ ਏਜੰਸੀ ਵੱਲੋਂ ਖ਼ਤਰਨਾਕ ਹਥਿਆਰਾਂ ਦੀ ਸਪਲਾਈ ਨਾਲ ਜੁੜੇ ਇੱਕ ਵੱਡੇ ਦਹਿਸ਼ਤੀ ਨੈਟਵਰਕ ਮਾਮਲੇ ਵਿੱਚ ਨਾਮਜ਼ਦ ਖਾਲਿਸਤਾਨੀ ਅਤਿਵਾਦੀ…
ਬਿਕਰਮ ਮਜੀਠੀਆ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ
ਚੰਡੀਗੜ੍ਹ, 22 ਦਸੰਬਰ (ਬਿਊਰੋ)- ਨਸ਼ਿਆਂ ਦੇ ਮਾਮਲੇ ‘ਚ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਪੰਜਾਬ ਸਰਕਾਰ ਨੇ ਲੁੱਕ…
ਪੰਜ ਮਹੀਨਿਆਂ ਤੋਂ ਲਟਕੀ IT Constable ਭਰਤੀ, ਚੰਡੀਗੜ੍ਹ ਪੁਲਿਸ ਵੱਲੋਂ ਜਾਰੀ ਕੀਤੀ ਜਾ ਚੁੱਕੀ ਹੈ ਚੁਣੇ ਗਏ ਬਿਨੈਕਾਰਾਂ ਦੀ ਸੂਚੀ
ਚੰਡੀਗੜ੍ਹ : ਚੰਡੀਗੜ੍ਹ ਪੁਲਿਸ ’ਚ 144 ਆਈਟੀ ਕਾਂਸਟੇਬਲਾਂ ਦੀ ਭਰਤੀ ਦਾ ਇੰਤਜ਼ਾਰ ਲੰਮਾ ਹੁੰਦਾ ਜਾ ਰਿਹਾ ਹੈ। ਲੋਕ ਸਭਾ ਚੋਣਾਂ…