ਪੰਜਾਬ : ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਅਤੇ ਚੰਡੀਗੜ੍ਹ ਸੀਟ ‘ਤੇ ਅੱਜ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਪ੍ਰਸ਼ਾਸਨ ਅਤੇ ਚੋਣ ਕਮਿਸ਼ਨ ਨੇ ਚੋਣਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਗਈ ਹੈ ਅਤੇ ਸ਼ਾਮ 6 ਵਜੇ ਖਤਮ ਹੋਵੇਗੀ।
ਮੁਹਾਲੀ ‘ਚ ਤਿੰਨ ਪੀੜ੍ਹੀਆਂ ਨੇ ਪਾਈ ਇਕੱਠਿਆਂ ਵੋਟ
ਮੁਹਾਲੀ ਵਿਧਾਨ ਸਭਾ ਹਲਕੇ ਦੇ ਪਿੰਡ ਚਿੱਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਬੂਥ ਵਿੱਚ ਆਪਣੀ ਵੋਟ ਦੀ ਵਰਤੋਂ ਕਰਨ ਉਪਰੰਤ ਉਂਗਲ ਤੇ ਲੱਗਿਆ ਸ਼ਿਆਹੀ ਦਾ ਨਿਸ਼ਾਨ ਵਿਖਾਂਦੇ ਹੋਏ ਪਿੰਡ ਚਿੱਲਾ ਦੇ 90 ਸਾਲਾ ਸਾਬਕਾ ਸਰਪੰਚ ਅਜੈਬ ਸਿੰਘ ਚਿੱਲਾ, ਆਪਣੇ ਪੁੱਤਰ ਕਰਮਜੀਤ ਸਿੰਘ, ਪੋਤਰੇ ਗਗਨਦੀਪ ਸਿੰਘ ਅਤੇ ਭਰਾ ਮੇਵਾ ਸਿੰਘ ਗਿੱਲ ਨਾਲ।
ਸ਼੍ਰੀ ਬਾਂਕੇ ਬਿਹਾਰੀ ਯੂਥ ਕਲੱਬ ਦੀ ਨਵੀਂ ਪਹਿਲ, ਵੋਟਰਾਂ ਤੋਂ ਲਗਵਾਏ ਬੂਟੇ
ਸ਼੍ਰੀ ਬਾਂਕੇ ਬਿਹਾਰੀ ਯੂਥ ਕਲੱਬ ਵੱਲੋਂ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿੱਥੇ ਉਨ੍ਹਾਂ ਵੋਟਰਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਪਣੀ ਵੋਟ ਪਾਉਣ ਲਈ ਆਉਣ ਵਾਲੇ ਵੋਟਰਾਂ ਨੂੰ ਵੀ ਪ੍ਰੇਰਿਤ ਕੀਤਾ।
ਉਨ੍ਹਾਂ ਵੋਟਰਾਂ ਨੂੰ ਸ਼ਹਿਰ ‘ਚ ਬੂਟੇ ਲਗਾਉਣ ਲਈ ਜਾਗਰੂਕ ਕੀਤਾ ਹੈ, ਜਿਸ ਤਹਿਤ ਉਹ ਆਪਣੀ ਵੋਟ ਦੇ ਨਾਲ-ਨਾਲ ਸ਼ਹਿਰ ‘ਚ ਵੱਖ-ਵੱਖ ਪਾਰਕਾਂ ਵਿੱਚ ਬੂਟੇ ਲਗਾਉਣ ਲਈ ਆਉਣ ਵਾਲੇ ਵੋਟਰਾਂ ਨੂੰ ਵੀ ਜਾਗਰੂਕ ਕਰ ਰਹੇ ਹਨ ।
ਗਰਮੀ ਕਾਰਨ ਮਲੋਟ ਰੋਡ ’ਤੇ ਖਾਲੀ ਹੋਏ ਵੋਟਿੰਗ ਕੇਂਦਰ
ਮੁਕਤਸਰ ਵਿੱਚ 10 ਵਜੇ ਤੋਂ ਬਾਅਦ ਗਰਮੀ ਨੇ ਜ਼ੋਰ ਫੜ ਲਿਆ ਹੈ। ਵੱਧ ਤੋਂ ਵੱਧ ਤਾਪਮਾਨ 41.28 ਸੈਲਸੀਅਸ ਤੱਕ ਪਹੁੰਚ ਗਿਆ ਹੈ। ਸੂਰਜ ਦੀ ਤਪਸ਼ ਕਾਰਨ ਕਈ ਥਾਈਂ ਵੋਟਰ ਹੁਣ ਘਰਾਂ ਤੋਂ ਘੱਟ ਹੀ ਨਿਕਲ ਰਹੇ ਹਨ। ਮੁਕਤਸਰ ਦੇ ਮਲੋਟ ਰੋਡ ‘ਤੇ ਭਾਈ ਮਸਤਾਨ ਸਕੂਲ ‘ਚ ਬਣੇ ਬੂਥ ‘ਤੇ ਫਿਲਹਾਲ ਇਕ ਵੀ ਵੋਟਰ ਵੋਟ ਪਾਉਣ ਨਹੀਂ ਆ ਰਿਹਾ। ਇਹ ਸਿਲਸਿਲਾ ਕਰੀਬ ਅੱਧੇ ਘੰਟੇ ਤੋਂ ਚੱਲ ਰਿਹਾ ਹੈ। ਹਾਲਾਂਕਿ ਇੱਥੇ ਸਵੇਰ ਤੋਂ ਹੀ ਵੋਟ ਪਾਉਣ ਲਈ ਵੋਟਰਾਂ ਦੀ ਕਤਾਰ ਲੱਗੀ ਹੋਈ ਸੀ।
ਬਾਦਲ ਪਰਿਵਾਰ ਨੇ ਪਾਈ ਵੋਟ
ਸੁਖਬੀਰ ਸਿੰਘ ਬਾਦਲ ਨੇ ਪਰਿਵਾਰ ਸਮੇਤ ਪਾਈ ਵੋਟ ਤੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਸੁਖਬੀਰ ਸਿੰਘ ਬਾਦਲ ਦੇ ਬੇਟੇ ਅਨੰਤਵੀਰ ਸਿੰਘ ਨੇ ਪਹਿਲੀ ਵਾਰ ਪਾਈ ਵੋਟ
ਇਸ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਬੇਟੇ ਅਨੰਤਵੀਰ ਸਿੰਘ ਨੇ ਪਹਿਲੀ ਵਾਰ ਵੋਟ ਪਾਈ ਹੈ ਜਿਸਨੂੰ ਬੀਐਲਓ ਤੇ ਹੋਰਨਾਂ ਵੱਲੋ ਸਨਮਾਨ ਪੱਤਰ ਦਿੱਤਾ ਗਿਆ।
ਜਲੰਧਰ ਤੋਂ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੇ ਪਰਿਵਾਰ ਸਮੇਤ ਪਾਈ ਵੋਟ
ਮਿੱਠਾਪੁਰ ਦੇ ਸਰਕਾਰੀ ਪਾ੍ਇਮਰੀ ਸਕੂਲ ਦੇ ਪੋਲਿੰਗ ਬੂਥ ਉਤੇ ਪਰਿਵਾਰ ਤੇ ਹਮਾਇਤੀਆਂ ਸਮੇਤ ਵੋਟ ਪਾਉਣ ਲਈ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਨੇ ਪਰਿਵਾਰ ਸਮੇਤ ਵੋਟ ਪਾਈ ਤੇ ਵੋਟਰਾਂ ਨੂੰ ਵੀ ਵੋਟ ਪਾਉਂ ਦੀ ਅਪੀਲ ਕੀਤੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਨਾਲ ਪਾਈ ਵੋਟ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨਾਲ ਆਪਣੀ ਵੋਟ ਪਾਈ। ਉਨ੍ਹਾਂ ਵੋਟ ਪਾਉਣ ਤੋਂ ਬਾਅਦ ਉਂਗਲ ਦਿਖਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਵੀ ਕੀਤੀ।
ਫ਼ਿਰੋਜ਼ਪੁਰ ਤੋਂ ਬਸਪਾ ਉਮੀਦਵਾਰ ਨੇ ਵੋਟ ਪਾਉਣ ਸਮੇਂ ਵੀਡੀਓ ਬਣਾਈ
ਫਿਰੋਜ਼ਪੁਰ ਲੋਕ ਸਭਾ ਤੋਂ ਬਸਪਾ ਉਮੀਦਵਾਰ ਸੁਰਿੰਦਰ ਕੰਬੋਜ ਨੇ ਚੋਣ ਕਮਿਸ਼ਨ ਦੇ ਹੁਕਮਾਂ ਨੂੰ ਤੋੜਦਿਆਂ ਆਪਣੀ ਵੋਟ ਪਾਉਣ ਦੀ ਵੀਡੀਓ ਬਣਾਈ। ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਪੇਂਡੂ ਖੇਤਰਾਂ ‘ਚੋਂ ਭਾਜਪਾ ਦੇ ਬੂਥ ਗਾਇਬ
ਲੋਕ ਸਭਾ ਚੋਣਾਂ ‘ਚ ਪੰਜਾਬ ਦੀ ਅਨੋਖੀ ਤਸਵੀਰ ਦੇਖਣ ਨੂੰ ਮਿਲੀ। ਕਾਂਗਰਸ, ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੂਥ ਇੱਕ ਛੱਤ ਥੱਲੇ ਨਜ਼ਰ ਆਏ। ਜ਼ਿਆਦਾਤਰ ਪੇਂਡੂ ਖੇਤਰਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਬੂਥ ਗਾਇਬ ਰਹੇ।
ਲਾਡੀ ਸ਼ੇਰੋਵਾਲੀਆ ਨੇ ਪਾਈ ਵੋਟ
ਹਲਕਾ ਸ਼ਾਹਕੋਟ ਦੇ ਵਿਧਾਇਕ ਤੇ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਸਾਹਲਾ ਨਗਰ ਵਿਖੇ ਬਣੇ ਬੂਥ ਨੰਬਰ 98 ਵਿਚ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ।
ਸਵੇਰੇ 9 ਵਜੇ ਤੱਕ 9.64 ਫੀਸਦੀ ਹੋਈ ਵੋਟਿੰਗ
ਪੰਜਾਬ ਵਿਚ ਪਹਿਲੇ 2 ਘੰਟਿਆਂ ਵਿਚ ਪੰਜਾਬ ਭਰ ਵਿਚ 9.64 ਫੀਸਦ ਪੋਲਿੰਗ ਹੋਈ ਹੈ । ਇਨ੍ਹਾਂ ਵਿਚੋਂ ਪਟਿਆਲਾ ਵਿਚ 10.35 ਫੀਸਦ, ਮੋਗਾ ਵਿਚ ਸਿਰਫ 4 ਫੀਸਦ, ਜਲੰਧਰ ਵਿਚ 10.71 ਫੀਸਦ, ਖਡੂਰ ਸਾਹਿਬ ਵਿਚ 9.71 ਫੀਸਦ, ਫਾਜ਼ਿਲਕਾ ਵਿਚ 11 ਫੀਸਦ, ਅੰਮ੍ਰਿਤਸਰ ਵਿਚ 7.36 ਫੀਸਦ, ਲੁਧਿਆਣਾ ਵਿਚ 9.08 ਫੀਸਦੀ, ਹੁਸ਼ਿਆਰਪੁਰ ਵਿਚ 9.66 ਫੀਸਦ, ਅਨੰਦਪੁਰ ਸਾਹਿਬ 8.52 ਫੀਸਦ, ਫਿਰੋਜ਼ਪੁਰ ਵਿਚ 11.61 ਫੀਸਦ, ਬਠਿੰਡਾ ‘ਚ 9.74 ਫੀਸਦ, ਫਤਿਹਗੜ ਸਾਹਿਬ ਵਿਚ 8.27 ਫੀਸਦ ਪੋਲਿੰਗ ਹੋਈ।
ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਪਾਈ ਵੋਟ
ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਆਪਣੇ ਪਿੰਡ ਜੱਲੂਪੁਰ ਖੇੜਾ ਵਿਖੇ ਵੋਟ ਪਾਉਣ ਉਪਰੰਤ ਵੋਟਰਾਂ ਨੂੰ ਆਪਣੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕਰਦੇ ਹੋਏ।
ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਪਰਿਵਾਰ ਸਮੇਤ ਪਾਈ ਵੋਟ
ਅੰੰਮਿ੍ਤਸਰ. ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਆਪਣੇ ਭਰਾ ਸੁਖਜਿੰਦਰ ਸਿੰਘ ਔਜਲਾ, ਪੁੱਤਰ ਬਾਬਰ ਔਜਲਾ, ਪਿਤਾ ਸਰਵਜੀਤ ਸਿੰਘ ਔਜਲਾ, ਪੀਏ ਸਤੀਸ਼ ਜੇਤਲੀ ਸਮੇਤ ਸੱਤਿਆਨੰਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਗੁਮਟਾਲਾ ਬਾਈਪਾਸ ਵਿਖੇ ਆਪਣੀ ਵੋਟ ਪਾਉਣ ਉਪਰੰਤ ਉਂਗਲ ਦਿਖਾਉਂਦੇ ਹੋਏ।
ਰਾਜਾ ਵੜਿੰਗ ਤੇ ਅਨੀਤਾ ਵੜਿੰਗ ਨੇ ਪਾਈ ਵੋਟ, ਆਪ ‘ਤੇ ਸਾਧੇ ਨਿਸ਼ਾਨੇ
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਲੁਧਿਆਣਾ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁਕਤਸਰ ਵਿੱਚ ਆਪਣੀ ਪਤਨੀ ਨਾਲ ਵੋਟ ਪਾਈ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੁਧਿਆਣਾ ਵਿੱਚ ਚੋਣਾਂ ਵਿੱਚ ਰੁੱਝੇ ਹੋਣ ਦੇ ਬਾਵਜੂਦ ਉਹ ਆਪਣੀ ਵੋਟ ਪਾਉਣ ਲਈ ਮੁਕਤਸਰ ਆਏ ਹਨ। ‘ਆਪ’ ਨੂੰ ਕਰੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ‘ਚ ਨਸ਼ਾ ਰੋਕਣ ਦਾ ਦਾਅਵਾ ਕਰਕੇ ਸੱਤਾ ‘ਚ ਆਈ ਪਾਰਟੀ ਨਸ਼ਾ ਵੇਚ ਕੇ ਵੋਟਾਂ ਹਾਸਲ ਕਰਨਾ ਚਾਹੁੰਦੀ ਹੈ |
ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਪਾਈ ਵੋਟ
ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਆਪਣੀ ਪਤਨੀ ਪਦਮਾ ਗਾਂਧੀ ਦੇ ਨਾਲ ਵੋਟ ਕਰਨ ਪੁੱਜੇ। ਉਨ੍ਹਾਂ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।
ਰਾਜਪੁਰਾ ਵਿਧਾਇਕ ਨੀਨਾ ਮਿੱਤਲ ਵੱਲੋਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਵੀਡੀਓ ‘ਤੇ ਸਵਾਲ ਖੜੇ
ਰਾਜਪੁਰਾ ਵਿਧਾਇਕ ਨੀਨਾ ਮਿੱਤਲ ਨੇ ਵੋਟ ਪਾਉਣ ਦੀ ਵੀਡਿਉ ਇੰਟਰਨੈੱਟ ਮੀਡੀਆ ਤੇ ਸਾਂਝੀ ਕੀਤੀ ਹੈ। ਪੋਲਿੰਗ ਬੂਥ ਅੰਦਰ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਵਿਧਾਇਕ ਵਲੋ ਸਾਂਝੀ ਕੀਤੀ ਗਈ ਵੀਡਿਉ ਤੇ ਸਵਾਲ ਖੜੇ ਹੋਣ ਲੱਗੇ ਹਨ। ਜ਼ਿਲ੍ਹਾ ਚੋਣ ਅਧਿਕਾਰੀ ਕੰਮ ਡਿਪਟੀ ਕਮਿਸ਼ਨਰ ਪਟਿਆਲਾ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਪੋਲਿੰਗ ਬੂਥ ਦੇ ਅੰਦਰ ਮੋਬਾਇਲ ਲੈ ਕੇ ਜਾਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਹੈ। ਜੇਕਰ ਕਿਤੇ ਅਜਿਹਾ ਹੋਇਆ ਹੈ ਤਾਂ ਇਸ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਵੀ ਜ਼ਰੂਰ ਕੀਤੀ ਜਾਵੇਗੀ।
ਮੇਹਰਚੰਦ ਪੋਲੀਟੈਕਨਿਕ ਜਲੰਧਰ ਦੇ ਪ੍ਰਿੰਸੀਪਲ ਡਾ ਜਗਰੂਪ ਸਿੰਘ ਕੀਤਾ ਜਾਗਰੂਕ
ਤੁਹਾਡੀ ਵੋਟ, ਤੁਹਾਡੀ ਆਵਾਜ਼। ਆਪਣੀ ਵੋਟ ਜ਼ਰੂਰ ਪਾਓ। ਮੇਹਰਚੰਦ ਪੋਲੀਟੈਕਨਿਕ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅੱਜ ਆਪਣੀ ਵੋਟ ਪਾਉਣ ਤੋਂ ਬਾਅਦ ਵਿਦਿਆਰਥੀਆਂ ਅਤੇ ਆਮ ਨਾਗਰਿਕਾਂ ਨੂੰ ਜਾਗਰੂਕ ਕੀਤਾ ਤੇ ਕਿਹਾ ਕਿ ਹਰ ਨਾਗਰਿਕ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰੋ।
ਬਠਿੰਡਾ ‘ਚ ਸਵੇਰ ਤੋਂ ਹੀ ਲੱਗੀ ਵੋਟਰਾਂ ਦੀ ਕਤਾਰ
ਬਠਿੰਡਾ ਵਿੱਚ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ। ਗਰਮੀ ਨੂੰ ਦੇਖਦੇ ਹੋਏ ਲੋਕ ਸਵੇਰ ਤੋਂ ਹੀ ਕਤਾਰਾਂ ‘ਚ ਖੜ੍ਹੇ ਹੋ ਗਏ। ਉਹ ਗਰਮੀਆਂ ਤੋਂ ਪਹਿਲਾਂ ਆਪਣੀ ਵੋਟ ਪਾਉਣਾ ਚਾਹੁੰਦਾ ਹੈ। ਵੋਟਿੰਗ ਨੂੰ ਲੈ ਕੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਹੈ। ਜਦੋਂਕਿ ਬਠਿੰਡਾ ਵਿੱਚ ਕੁੱਲ 18 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇੱਥੇ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਅਤੇ ‘ਆਪ’ ਦੇ ਗੁਰਮੀਤ ਸਿੰਘ ਖੁੱਡੀਆਂ ਵਿਚਕਾਰ ਸਖ਼ਤ ਟੱਕਰ ਹੈ।
ਰਾਘਵ ਚੱਢਾ ਨੇ ਪਾਈ ਵੋਟ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਲੋਕ ਸਭਾ ਚੋਣਾਂ ਲਈ ਪੋਲਿੰਗ ਸਟੇਸ਼ਨ ਨੰ: 42ਏ ਸਰਕਾਰੀ ਐਲੀਮੈਂਟਰੀ ਸਕੂਲ ਲਖਨੌਰ ਮੋਹਾਲੀ ਵਿਖੇ ਆਨੰਦਪੁਰ ਸਾਹਿਬ ਹਲਕਾ ਮੋਹਾਲੀ ਵਿਖੇ ਵੋਟ ਪਾਉਣ ਪਹੁੰਚੇ। ਉਨ੍ਹਾਂ ਨੇ ਵੋਟ ਪਾਈ ਤੇ ਵੋਟਰਾਂ ਨੂੰ ਵੀ ਵੋਟ ਪਾਉਣ ਦੀ ਅਪੀਲ ਕੀਤੀ ।
ਫਤਹਿਗੜ੍ਹ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਾ ਰਾਮ ਵਾਲਮੀਕੀ ਨੇ ਪਾਈ ਵੋਟ
ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਗੇਜਾ ਰਾਮ ਵਾਲਮੀਕੀ ਨੇ ਆਪਣੇ ਪਰਿਵਾਰ ਦੀ ਸਿਹਤ ਬਾਰੇ ਜਾਣਨ ਲਈ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ, ਗੁਰਦੁਆਰਾ ਸ੍ਰੀ ਜੋਤੀ ਸਵਰੂਪ ਸਾਹਿਬ, ਸਰਹਿੰਦ ਸ਼ਹਿਰ ਦੇ ਸ਼ਿਵ ਮੰਦਰ ਅਤੇ ਫਿਰ ਗਊਸ਼ਾਲਾ ਸਰਹਿੰਦ ਮੰਡੀ ਜਾਣ ਤੋਂ ਬਾਅਦ ਸਰਹਿੰਦ ਮੰਡੀ ਪੋਲਿੰਗ ਬੂਥ ‘ਤੇ ਵੋਟ ਪਾਈ।
ਵੋਟ ਪਾਉਣ ਤੋਂ ਪਹਿਲਾਂ ਪ੍ਰਨੀਤ ਕੌਰ ਨੇ ਕੀਤੇ ਮੰਦਰ ਦੇ ਦਰਸ਼ਨ
ਵੋਟਿੰਗ ਤੋਂ ਪਹਿਲਾਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਪਟਿਆਲਾ ਦੇ ਸ਼੍ਰੀ ਕਾਲੀ ਦੇਵੀ ਮੰਦਰ ਵਿੱਚ ਮੱਥਾ ਟੇਕਿਆ।
ਖੁੱਡੀਆਂ ਗੁਲਾਬ ਸਿੰਘ ਵਿੱਚ ਈਵੀਐਮ ਮਸ਼ੀਨਾਂ ਖਰਾਬ ਹੋਣ ਕਾਰਨ 40 ਮਿੰਟ ਲੇਟ ਸ਼ੁਰੂ
ਆਮ ਆਦਮੀ ਪਾਰਟੀ ਦੇ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਅਤੇ ਉਹਨਾਂ ਦੇ ਛੋਟੇ ਭਰਾ ਹਰਮੀਤ ਸਿੰਘ ਖੁੱਡੀਆਂ ਨੇ ਪਿੰਡ ਖੁੱਡੀਆ ਗੁਲਾਬ ਸਿੰਘ ਵਿਖੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਖੁੱਡੀਆਂ ਗੁਲਾਬ ਸਿੰਘ ਵਿੱਚ ਈਵੀਐਮ ਮਸ਼ੀਨਾਂ ਖਰਾਬ ਰਹਿਣ ਕਾਰਨ ਵੋਟਿੰਗ 40 ਮਿੰਟ ਲੇਟ ਸ਼ੁਰੂ ਹੋਈ।
ਹੁਸ਼ਿਆਰਪੁਰ ‘ਚ ਵੋਟਿੰਗ ਸ਼ੁਰੂ
ਬਸਪਾ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ ਨੇ ਆਪਣੀ ਪਤਨੀ ਸਮੇਤ ਵੋਟ ਦਾ ਇਸਤੇਮਾਲ ਕਰ ਲਿਆ।
ਉਮੀਦਵਾਰ ਤਰਨਜੀਤ ਸੰਧੂ ਨੇ ਪਾਈ ਵੋਟ
ਅੰੰਮਿ੍ਤਸਰ : ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਸ਼ਾਹਜਾਦਾਨੰਦ ਕਾਲਜ ਦੇ ਗ੍ਰੀਨ ਐਵੀਨਿਊ ਦੇ ਬੂਥ ਨੰਬਰ 17 ‘ਤੇ ਵੋਟ ਪਾਈ ਅਤੇ ਉਨ੍ਹਾਂ ਨੇ ਲੋਕਾਂ ਨੂੰ ਵੱਡੀ ਗਿਣਤੀ ‘ਚ ਵੋਟ ਪਾ ਕੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਅਪੀਲ ਵੀ ਕੀਤੀ | ਤਰਨਜੀਤ ਸਿੰਘ ਸੰਧੂ ਪਹਿਲਾਂ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਨਤਮਸਤਕ ਹੋਏ ਉਸ ਤੋਂ ਬਾਅਦ ਉਨ੍ਹਾਂ ਗ੍ਰੀਨ ਐਵੀਨਿਊ ਸਥਿਤ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ ਮੱਥਾ ਟੇਕਿਆ।
ਦਿਵਿਆਂਗ ਵੋਟਰ ਨੇ ਪਾਈ ਵੋਟ
ਫ਼ਾਜ਼ਿਲਕਾ: ਫਾਜ਼ਿਲਕਾ ਜ਼ਿਲੇ ਦੇ ਦਿਵਿਆਂਗ ਵੋਟਰ ਵੋਟ ਪਾਉਣ ਪਹੁੰਚੇ। ਡਿਪਟੀ ਕਮਿਸ਼ਨਰ ਡਾ.ਸੇਨੂ ਦੁੱਗਲ ਨੇ ਉਹਨਾਂ ਦੇ ਹੌਸਲਾ ਅਫ਼ਜ਼ਾਈ ਕੀਤੀ।
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਸਾਕਸ਼ੀ ਸਾਹਨੀ ਨੇ ਪਾਈ ਵੋਟ
ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਸਾਕਸ਼ੀ ਸਾਹਨੀ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ।
ਉਮੀਦਵਾਰ ਔਜਲਾ ਹੋਏ ਨਤਮਸਤਕ
ਅੰਮ੍ਰਿਤਸਰ ਲੋਕ ਸਭਾ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।
ਮੋਗਾ ‘ਚ ਵੋਟਿੰਗ ਸ਼ੁਰੂ
ਮੋਗਾ ਦੇੇ ਮੱਲੇਆਣਾ ਵਿਚ ਗਰਮੀ ਤੋਂ ਬਚਣ ਲਈ ਸਵੇਰੇ ਵੋਟਿੰਗ ਸ਼ੁਰੂ ਹੁੰਦੇ ਹੀ 80 ਸਾਲਾ ਪ੍ਰੀਤਮ ਕੌਰ ਨੇ ਵੋਟ ਪਾਉਣ ਲਈ ਕੇਂਦਰ ਪਹੁੰਚ ਗਏ।
ਅੰਮ੍ਰਿਤਸਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਰਣਜੀਤ ਵਿਖੇ ਮੱਥਾ ਟੇਕਿਆ।
ਵੋਟ ਪਾਉਣ ਲਈ ਪਹੁੰਚੇ ਬਜ਼ੁਰਗ ਲੋਕ
ਵੋਟਰਾਂ ਵਿੱਚ ਸਵੇਰ ਤੋਂ ਹੀ ਜੋਸ਼ ਦੇਖਣ ਨੂੰ ਮਿਲਿਆ। ਗੁਰਦਾਸਪੁਰ ਵਿਚ ਬਜ਼ੁਰਗ ਵੋਟਾਂ ਪਾਉਣ ਲਈ ਪੁੱਜੇ।