ਬਟਾਲਾ: ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ਨਿਚਰਵਾਰ ਸਵੇਰੇ ਬਟਾਲਾ ਦੇ ਵੱਡੇ ਕਾਂਗਰਸੀਆਂ ਦੇ ਘਰਾਂ ‘ਚ ਛਾਪੇਮਾਰੀ ਹੋਈ ਹੈ। ਤੜਕਸਾਰ ਹੋਈ ਰੇਡ ਦੇ ਨਾਲ ਕਾਂਗਰਸੀਆਂ ਅੰਦਰ ਤਰਥੱਲੀ ਮੱਚ ਗਈ ਹੈ।ਇਹ ਛਾਪੇਮਾਰੀ ਈਡੀ ਦੀ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਸਬੰਧੀ ਕਿਸੇ ਵੀ ਪੁਲਿਸ ਅਧਿਕਾਰੀ ਨੇ ਕੋਈ ਵੀ ਪੁਸ਼ਟੀ ਨਹੀਂ ਕੀਤੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਸੁੱਖ ਤੇਜਾ, ਉੱਘੇ ਕਾਰੋਬਾਰੀ ਰਜਿੰਦਰ ਕੁਮਾਰ ਪੱਪੂ ਜੈਤੀਪੁਰੀਆ ਅਤੇ ਪੱਪੂ ਜੈਤੀਪੁਰੀਆ ਦੇ ਮੈਨੇਜਰ ਗੋਪੀ ਉੱਪਲ ਦੇ ਘਰ ਰੇਡ ਅਜੇ ਵੀ ਜਾਰੀ ਹੈ। ਛਾਪੇਮਾਰੀ ਦੇ ਅਜੇ ਵੇਰਵੇ ਪ੍ਰਾਪਤ ਨਹੀਂ ਹੋਏ ਅਤੇ ਤਲਾਸ਼ੀ ਅਭਿਆਨ ਅਜੇ ਜਾਰੀ ਹੈ।
Related Posts
ਡੀ.ਆਰ.ਡੀ.ਓ. ਨੇ ਮੈਨ-ਪੋਰਟੇਬਲ ਐਂਟੀ-ਟੈਂਕ ਗਾਈਡਡ ਮਿਜ਼ਾਈਲ ਦਾ ਕੀਤਾ ਸਫਲਤਾਪੂਰਵਕ ਨਿਰੀਖਣ
ਨਵੀਂ ਦਿੱਲੀ, 21 ਜੁਲਾਈ (ਦਲਜੀਤ ਸਿੰਘ)- ਆਤਮਨਿਰਭਰ ਭਾਰਤ ਅਤੇ ਭਾਰਤੀ ਫ਼ੌਜ ਨੂੰ ਮਜ਼ਬੂਤ ਕਰਨ ਲਈ ਇੱਕ ਵੱਡਾ ਹੁਲਾਰਾ ਦੇਣ ਲਈ, ਰੱਖਿਆ ਖੋਜ…
ਸਿੱਧੂ ਮੂਸੇਵਾਲਾ ਨੂੰ ਕਤਲ ਕਰਾਉਣ ਵਾਲਾ ਗੋਲਡੀ ਬਰਾੜ ਡਰਿਆ, ਏਜੰਸੀਆਂ ਦੇ ਡਰੋਂ ਹੋਇਆ ਅੰਡਰਗਰਾਊਂਡ
ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ ਸੁਰੱਖਿਆ ਏਜੰਸੀਆਂ ਦੇ ਡਰੋਂ ਅੰਡਰਗਰਾਊਂਡ ਹੋ ਗਿਆ ਹੈ।…
ਬਹਿਬਲ ਕਲਾਂ ਗੋਲੀਕਾਂਡ ਦੀ ਅਗਲੀ ਸੁਣਵਾਈ 20 ਅਗਸਤ ਨੂੰ
ਫ਼ਰੀਦਕੋਟ, 12 ਜੁਲਾਈ – ਅੱਜ ਫ਼ਰੀਦਕੋਟ ਅਦਾਲਤ ‘ਚ ਬਹੁ-ਚਰਚਿਤ ਬਹਿਬਲ ਕਲਾਂ ਗੋਲੀਕਾਂਡ ਦੀ ਸੁਣਵਾਈ ਹੋਈ। ਇਸ ਸੁਣਵਾਈ ਦੌਰਾਨ ਇਸ ਮਾਮਲੇ…