ਸਿੱਧੂ ਮੂਸੇਵਾਲਾ ਨੂੰ ਕਤਲ ਕਰਾਉਣ ਵਾਲਾ ਗੋਲਡੀ ਬਰਾੜ ਡਰਿਆ, ਏਜੰਸੀਆਂ ਦੇ ਡਰੋਂ ਹੋਇਆ ਅੰਡਰਗਰਾਊਂਡ

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੋਲਡੀ ਬਰਾੜ ਸੁਰੱਖਿਆ ਏਜੰਸੀਆਂ ਦੇ ਡਰੋਂ ਅੰਡਰਗਰਾਊਂਡ ਹੋ ਗਿਆ ਹੈ। ਕੈਨੇਡਾ ਵਿਚ ਰਹਿ ਕੇ ਗੈਂਗ ਚਲਾਉਣ ਵਾਲਾ ਗੋਲਡੀ ਬਰਾੜ ਆਪਣੇ ਗੁਪਤ ਟਿਕਾਣਿਆਂ ਤੋਂ ਫਰਾਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕੈਨੇਡਾ ਜਾਂ ਉਸ ਦੇ ਨੇੜਲੇ ਦੇਸ਼ਾਂ ਵਿਚ ਭੱਜ ਕੇ ਅੰਡਰਗਰਾਊਂਡ ਹੋ ਗਿਆ ਹੈ। ਉਸ ਦੀ ਲੋਕੇਸ਼ਨ ਨਹੀਂ ਮਿਲ ਰਹੀ। ਸੰਭਵ ਹੈ ਕਿ ਬਰਾੜ ਨੇ ਆਪਣੇ ਸਾਰੇ ਸੰਪਰਕ ਤੋੜ ਦਿੱਤੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕੈਨੇਡਾ ਵਿਚ ਬੈਠ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਗੈਂਗ ਚਲਾਉਣ ਵਾਲੇ ਗੋਲਡੀ ਬਰਾੜ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕਾ ਹੈ। ਇਸ ਤੋਂ ਬਾਅਦ ਹੀ ਭਾਰਤ ਸਮੇਤ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਵੀ ਗੋਲਡੀ ਬਰਾੜ ਦੀ ਭਾਲ ਵਿਚ ਹਨ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਉਸ ਦੇ ਸਾਰੇ ਸੰਭਾਵਤ ਟਿਕਾਣਿਆਂ ’ਤੇ ਏਜੰਸੀਆਂ ਛਾਪਾ ਮਾਰ ਚੁੱਕੀਆਂ ਹਨ ਪਰ ਉਹ ਫਰਾਰ ਦੱਸਿਆ ਜਾ ਰਿਹਾ ਹੈ। ਏਜੰਸੀਆਂ ਨੂੰ ਉਸ ਦੀ ਮੋਬਾਇਲ ਲੋਕੇਸ਼ਨ ਨਾ ਮਿਲੇ, ਇ ਲਈ ਉਸ ਨੇ ਮੋਬਾਇਲ ਨੰਬਰ ਬੰਦ ਕਰ ਦਿੱਤੇ ਹਨ। ਇਥੋਂ ਤੱਕ ਕਿ ਉਸ ਦੇ ਨਾਲ ਗੈਂਗ ਚਲਾਉਣ ਵਾਲੇ ਦੂਜੇ ਸਾਥੀਆਂ ਨੇ ਵੀ ਮੋਬਾਇਲ ਬੰਦ ਕਰਕੇ ਦੂਜੇ ਦੇਸ਼ਾਂ ਵਿਚ ਸ਼ਰਨ ਲੈ ਲਈ ਹੈ।
ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਏਜੰਸੀਆਂ ਅਧਿਕਾਰੀਆਂ ਅਨੁਸਾਰ ਗੋਲਡੀ ਦੇ ਸਥਾਨ ’ਤੇ ਹੁਣ ਉਸ ਦਾ ਡਮੀ ਗੈਂਗ ਨੂੰ ਚਲਾ ਰਿਹਾ ਹੈ। ਹੁਣ ਤੱਕ ਜਿੰਨੇ ਵੀ ਫੋਨ ਕਾਲ ਰਿਕਾਰਡ ਕੀਤੇ ਗਏ ਹਨ, ਉਨ੍ਹਾਂ ਵਿਚ ਉਸ ਦਾ ਖੁਲਾਸਾ ਹੋਇਆ ਹੈ। ਸੁਰੱਖਿਆ ਏਜੰਸੀਆਂ ਦੇ ਸੂਤਰਾ ਅਨੁਸਾਰ ਨਕਲੀ ਗੋਲਡੀ ਬਰਾੜ ਅਸਲੀ ਦੀ ਆਵਾਜ਼ ਕੱਢ ਕੇ ਫਿਰੌਤੀ ਮੰਗਣ ਦਾ ਕੰਮ ਕਰ ਰਿਹਾ ਹੈ।

Leave a Reply

Your email address will not be published. Required fields are marked *