ਪਟਿਆਲਾ, 26 ਅਗਸਤ (ਦਲਜੀਤ ਸਿੰਘ)- ਪਟਿਆਲਾ ਜ਼ਿਲ੍ਹੇ ਵਿਚ ਬੀਤੇ ਦਿਨ ਕੋਰੋਨਾ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਅਤੇ ਕਿਸੇ ਮਰੀਜ਼ ਦੀ ਕੋਰੋਨਾ ਨਾਲ ਮੌਤ ਨਹੀਂ ਹੋਈ। ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਮੈਗਾ ਡਰਾਈਵ ਦੇ ਤਹਿਤ ਕੋਵਿਡ ਟੀਕਾਕਰਨ ਕੈਂਪ ਲਾਏ ਗਏ ਹਨ।
ਅੱਜ ਇੱਥੇ ਲਾਈ ਜਾਵੇਗੀ ਵੈਕਸੀਨ
ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਮਾਡਲ ਟਾਊਨ, ਅਨੈਕਸੀ ਕਮਿਊਨਿਟੀ ਸਿਹਤ ਕੇਂਦਰ ਤ੍ਰਿਪੜੀ, ਵੀਰ ਹਕੀਕਤ ਰਾਏ ਸਕੂਲ, ਪੁਲਸ ਲਾਈਨ ਹਸਪਤਾਲ, ਡੀ. ਐੱਮ. ਡਬਲਿਊ ਹਸਪਤਾਲ, ਸਰਕਾਰੀ ਰਜਿੰਦਰਾ ਹਸਪਤਾਲ, ਮਿਲਟਰੀ ਹਸਪਤਾਲ, ਸ਼ਿਵ ਮੰਦਿਰ ਸਫਾਬਾਦੀ ਗੇਟ, ਸੈਂਟਰਲ ਜੇਲ੍ਹ, ਐੱਮ. ਸੀ. ਆਫਿਸ ਨਿਊ ਅਨਾਜ ਮੰਡੀ, ਸ਼ਿਵ ਮੰਦਰ ਅਨਾਜ ਮੰਡੀ ਨਾਭਾ ਗੇਟ, ਰਾਧਾ ਸੁਆਮੀ ਸਤਿਸੰਗ ਭਵਨ, ਮੌਦੀਖਾਨਾ ਨੇੜੇ ਮੋਤੀ ਬਾਗ, ਅਰਬਨ ਪ੍ਰਾਇਮਰੀ ਹੈਲਥ ਸੈਂਟਰ ਸਿਕਲੀਕਰ ਬਸਤੀ ਅਤੇ ਆਨੰਦ ਨਗਰ ਬੀ, ਹੰਨੂਮਾਨ ਮੰਦਿਰ ਨੇੜੇ ਅਗਰਸੈਨ ਹਸਪਤਾਲ, ਕਮਿਊਨਿਟੀ ਹਾਲ ਸੇਰਾਂਵਾਲਾਂ ਗੇਟ, ਜੰਝ ਘਰ ਤੋਪਖਾਨਾ ਮੋੜ, ਰਾਜਪੁਰਾ ਵਿਖੇ ਪਟੇਲ ਕਾਲਜ਼ ਅਤ ਰਾਧਾ ਸੁਆਮੀ ਸਤਿਸੰਗ ਘਰ, ਘਨੌਰ ਦੇ ਸਰਕਾਰੀ ਸਕੂਲ, ਨਾਭਾ ਵਿਖੇ ਰਾਧਾ ਸੁਆਮੀ ਸਤਸੰਗ ਘਰ, ਐੱਮ. ਪੀ. ਡਬਲਿਊ ਸਕੂਲ, ਹਾਈ ਸਕਿਓਰਿਟੀ ਜੇਲ੍ਹ ਅਤੇ ਨਵੀਂ ਜੇਲ੍ਹ, ਪਾਤੜਾਂ ਦੇ ਅਗਰਵਾਲ ਧਰਮਸ਼ਾਲਾ, ਸਮਾਣਾ ਵਿਖੇ ਅਗਰਵਾਲ ਧਰਮਸ਼ਾਲਾ ਅਤੇ ਰਾਧਾ ਸੁਆਮੀ ਸਤਿਸੰਗ ਘਰ ਪਾਤੜਾਂ, ਸਨੌਰ, ਦੇਵੀਗੜ੍ਹ, ਕਾਹਨਗੜ੍ਹ, ਫਤਿਹਪੁਰ, ਬਾਰਨ ਤੋਂ ਇਲਾਵਾ ਬਲਾਕ ਭਾਦਸੋ, ਕੋਲੀ, ਸ਼ੁਤਰਾਣਾ, ਕਾਲੋਮਾਜਰਾ, ਹਰਪਾਲਪੁਰ, ਦੁੱਧਣ ਸਾਧਾਂ ਦੇ 60 ਦੇ ਕਰੀਬ ਪਿੰਡਾਂ ਵਿਚ ਵੀ ਕੋਵਿਡ ਟੀਕਾਕਰਨ ਕੀਤਾ ਜਾਵੇਗਾ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ਟ੍ਰੈਵਲਰਜ਼ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਡੋਜ਼ ਵੀ ਲਗਾਈ ਜਾਵੇਗੀ।