ਬਠਿੰਡਾ : ਭਾਰਤੀ ਜਨਤਾ ਪਾਰਟੀ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਰਵੀਪ੍ਰੀਤ ਸਿੰਘ ਸਿੱਧੂ ਅੱਜ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ। ਰਵੀਪ੍ਰੀਤ ਸਿੰਘ ਸਿੱਧੂ ਨੇ ਬੀਤੇ ਮੰਗਲਵਾਰ ਨੂੰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ। ਰਵੀਪ੍ਰੀਤ ਸਿੱਧੂ ਕਰੀਬ ਢਾਈ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸਨ। ਤਲਵੰਡੀ ਸਾਬੋ ‘ਚ ਹੋਏ ਸਮਾਗਮ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਰਵੀਪ੍ਰੀਤ ਸਿੱਧੂ ਨੂੰ ਸ਼ਾਮਲ ਕੀਤਾ ਗਿਆ।
Related Posts
ਲਾਹੌਲ ਦੇ ਕੋਕਸਰ ’ਚ ਬਰਫ ਦੇ ਤੋਦੇ ਡਿੱਗੇ, ਸ਼ਿਮਲਾ ’ਚ ਗੜੇ, ਊਨਾ ’ਚ ਤੂਫਾਨ ਨੇ ਦਰਖਤ ਜੜ੍ਹੋਂ ਪੁੱਟ ਸੁੱਟੇ
ਕੇਲਾਂਗ/ਸ਼ਿਮਲਾ, ਹਿਮਾਚਲ ਪ੍ਰਦੇਸ਼ ’ਚ ਸੈਰ-ਸਪਾਟੇ ਵਾਲੀਆਂ ਥਾਂਵਾਂ ਮਨਾਲੀ ਅਤੇ ਲਾਹੌਲ ’ਚ ਬੁੱਧਵਾਰ ਬਰਫਬਾਰੀ ਹੋਈ। ਮੈਦਾਨੀ ਇਲਾਕਿਆਂ ਤੋਂ ਮਨਾਲੀ ਪਹੁੰਚਣ ਵਾਲੇ…
ਮੁੰਡਾ ਆਇਆ ਆਪਣੇ ਪਿੰਡ ਲੈਫਟੀਨੈਟ ਹੋ ਕੇ ਭਰਤੀ
ਘਨੌਰ, 15 ਜੂਨ (ਦਲਜੀਤ ਸਿੰਘ)- ਹਲਕਾ ਘਨੌਰ ਵਿੱਚ ਪੈਦੇ ਪਿੰਡ ਅਜਰਾਵਰ ਦਾ ਜੰਮਪਲ ਆਪਣੇ ਦਾਦਾ ਸੁੱਚਾ ਸਿੰਘ ਦਾਦੀ ਪਰਮਜੀਤ ਕੌਰ…
ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਵੱਡੀ ਗਿਣਤੀ ‘ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈਆਂ ਸੰਗਤਾਂ
ਅੰਮ੍ਰਿਤਸਰ- ਅੱਜ ਸਿੱਖਾਂ ਦੇ ਤੀਜੇ ਪਾਤਸ਼ਾਹ ਗੁਰੁ ਅਮਰਦਾਸ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ਰਧਾ ਭਾਵਨਾ…