ਨਵੀਂ ਦਿੱਲੀ, 30 ਅਪਰੈਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅਮਰੀਕਾ ’ਚ ਹੋ ਰਹੇ ਵਿਸ਼ਵ ਕੱਪ ਟੀ-20 ਲਈ ਅੱਜ ਟੀਮ ਦਾ ਐਲਾਨ ਕਰ ਦਿੱਤਾ ਹੈ। ਸੰਜੂ ਸੈਮਸਨ ਅਤੇ ਯੁਜਵੇਂਦਰ ਚਾਹਲ ਨੂੰ 15 ਮੈਂਬਰੀ ਟੀਮ ਵਿੱਚ ਥਾਂ ਮਿਲ ਗਈ ਹੈ। ਕੇਐੱਲ ਰਾਹੁਲ ਨੂੰ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਹੈ, ਜਦ ਕਿ ਹਾਰਦਿਕ ਪਾਂਡਿਆ ਉਪ ਕਪਤਾਨ ਹੋਵੇਗਾ। ਸ਼ੁਭਮਨ ਗਿੱਲ ਤੇ ਰਿੰਕੂ ਸਿੰਘ ਸਟੈਂਡਬਾਏ ਰੱਖਿਆ ਗਿਆ ਹੈ ਤੇ ਸ਼ਿਵਮ ਦੂਬੇ ਟੀਮ ਥਾਂ ਬਣਾਉਣ ’ਚ ਕਾਮਯਾਬ ਰਿਹਾ। ਰਿਸ਼ਭ ਪੰਤ 2022 ਵਿੱਚ ਜਾਨਲੇਵਾ ਕਾਰ ਦੁਰਘਟਨਾ ਤੋਂ ਠੀਕ ਹੋਣ ਤੋਂ ਬਾਅਦ ਟੀ-20 ਵਿਸ਼ਵ ਕੱਪ ਲਈ ਟੀਮ ’ਚ ਪਰਤ ਆਇਆ ਹੈ।ਬੀਸੀਸੀਆਈ ਨੇ ਅਹਿਮਦਾਬਾਦ ਵਿੱਚ ਸਕੱਤਰ ਜੈ ਸ਼ਾਹ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਦਰਮਿਆਨ ਮੀਟਿੰਗ ਤੋਂ ਬਾਅਦ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਦਾ ਐਲਾਨ ਕੀਤਾ। ਟੀ-20 ਵਿਸ਼ਵ ਕੱਪ 2 ਜੂਨ ਤੋਂ ਅਮਰੀਕਾ ਅਤੇ ਕੈਰੇਬੀਅਨ ‘ਚ ਸ਼ੁਰੂ ਹੋਵੇਗਾ। ਭਾਰਤ 5 ਜੂਨ ਨੂੰ ਨਿਊਯਾਰਕ ਵਿੱਚ ਆਇਰਲੈਂਡ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ: ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪਾਂਡਿਆ (ਉਪ ਕਪਤਾਨ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟ ਕੀਪਰ), ਸੰਜੂ ਸੈਮਸਨ (ਵਿਕਟ ਕੀਪਰ), ਸ਼ਿਵਮ ਦੁਬੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਯੁਜਵੇਂਦਰ ਚਾਹਲ, ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ। ਰਾਖਵੇਂ ਖ਼ਿਡਾਰੀ: ਸ਼ੁਭਮਨ ਗਿੱਲ, ਰਿੰਕੂ ਸਿੰਘ, ਖਲੀਲ ਅਹਿਮਦ ਅਤੇ ਅਵੇਸ਼ ਖਾਨ।
Related Posts
ਇਸ ਵਾਰ ਟੋਕੀਓ ਓਲੰਪਿਕ ਵਿੱਚ ਪੰਜਾਬੀਆਂ ਦੀ ਝੰਡੀ
ਟੋਕੀਓ, 22 ਜੁਲਾਈ (ਦਲਜੀਤ ਸਿੰਘ)- ਇਸ ਵਾਰ ਟੋਕੀਓ ਓਲੰਪਿਕ (Tokyo Olympics) ਵਿੱਚ ਪੰਜਾਬੀਆਂ ਦੀ ਝੰਡੀ ਹੋਏਗੀ ਕਿਉਂਕਿ ਦੇਸ਼ ਤੋਂ ਟੋਕੀਓ…
ਮੈਂ ਪੂਰੇ ਸਮਰਪਣ ਨਾਲ ਇਹ ਟਰਾਫੀ ਹਾਸਲ ਕਰਨਾ ਚਾਹੁੰਦਾ ਸੀ: ਰੋਹਿਤ ਸ਼ਰਮਾ
ਕਪਿਲ ਦੇਵ ਤੇ ਮਹਿੰਦਰ ਸਿੰਘ ਧੋਨੀ ਵਰਗੇ ਵਿਸ਼ਵ ਜੇਤੂ ਕਪਤਾਨ ਬਣੇ ਰੋਹਿਤ ਸ਼ਰਮਾ ਨੇ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ…
ਵਿਸ਼ਵ ਕੱਪ 2023: ਬਦਲ ਗਈ ਭਾਰਤ-ਪਾਕਿ ਮੈਚ ਦੀ ਤਾਰੀਖ਼! 15 ਅਕਤੂਬਰ ਨੂੰ ਨਹੀਂ ਹੁਣ ਇਸ ਦਿਨ ਹੋ ਸਕਦੈ ਮੁਕਾਬਲਾ
ਨਵੀਂ ਦਿੱਲੀ- ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਕ੍ਰਿਕਟ ਵਿਸ਼ਵ ਕੱਪ 2023 ਦੇ ਮੈਚ ਦੀ ਤਾਰੀਖ਼ ਬਦਲੀ ਜਾ ਸਕਦੀ…