ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਦੇ ਕੈਂਪ ‘ਤੇ ਅਤਿਵਾਦੀਆਂ ਦੇ ਹਮਲੇ ‘ਚ ਸੀਆਰਪੀਐਫ ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਦੋ ਹੋਰ ਜਵਾਨ ਜ਼ਖ਼ਮੀ ਹੋ ਗਏ| ਅਤਿਵਾਦੀਆਂ ਨੇ ਮੋਇਰਾਂਗ ਥਾਣਾ ਖੇਤਰ ਦੇ ਨਾਰਨਸੇਨਾ ਸਥਿਤ ਆਈਆਰਬੀਐੱਨ (ਇੰਡੀਅਨ ਰਿਜ਼ਰਵ ਕੋਰ) ਦੇ ਕੈਂਪ ‘ਤੇ ਹਮਲਾ ਕੀਤਾ। ਅਤਿਵਾਦੀਆਂ ਨੇ ਪਹਾੜੀ ਚੋਟੀਆਂ ਤੋਂ ਕੈਂਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨ੍ਹੇਵਾਹ ਗੋਲੀਬਾਰੀ ਕੀਤੀ। ਗੋਲੀਬਾਰੀ ਰਾਤ ਕਰੀਬ 12.30 ਵਜੇ ਸ਼ੁਰੂ ਹੋਈ ਅਤੇ ਤੜਕੇ ਕਰੀਬ 2.15 ਵਜੇ ਤੱਕ ਜਾਰੀ ਰਹੀ। ਅਤਿਵਾਦੀਆਂ ਨੇ ਬੰਬ ਵੀ ਸੁੱਟੇ, ਜਿਨ੍ਹਾਂ ਵਿੱਚੋਂ ਇੱਕ ਸੀਆਰਪੀਐੱਫ ਦੀ 128 ਬਟਾਲੀਅਨ ਦੀ ਚੌਕੀ ਵਿੱਚ ਫਟਿਆ। ਮ੍ਰਿਤਕਾਂ ਦੀ ਪਛਾਣ ਐੱਸਆਈ ਐੱਨ. ਸਰਕਾਰ ਅਤੇ ਹੈੱਡ ਕਾਂਸਟੇਬਲ ਅਰੂਪ ਸੈਣੀ ਵਜੋਂ ਹੋਈ ਹੈ। ਇਸ ਹਮਲੇ ਵਿੱਚ ਇੰਸਪੈਕਟਰ ਜਾਦਵ ਦਾਸ ਅਤੇ ਕਾਂਸਟੇਬਲ ਆਫਤਾਬ ਦਾਸ ਜ਼ਖ਼ਮੀ ਹੋ ਗਏ।
Related Posts
Phagwara News : ਜੇਸੀਟੀ ਮਿਲ ਦੇ ਮਾਲਕ ਸਮੀਰ ਥਾਪੜ ਤੇ ਕਾਰਜਕਾਰੀ ਮੈਨੇਜਰ ਖਿਲਾਫ਼ ਮਾਮਲਾ ਦਰਜ
ਫਗਵਾੜਾ : ਬੀਤੇ ਕਾਫੀ ਲੰਬੇ ਸਮੇਂ ਤੋਂ ਆਪਣੀਆਂ ਤਨਖਾਹਾਂ ਲਈ ਸੰਘਰਸ਼ ਕਰਦੇ ਆ ਰਹੇ ਮੁਲਾਜ਼ਮਾਂ ਦੇ ਸੰਘਰਸ਼ ਤੇ ਈਪੀਐਫ ਫਗਵਾੜਾ…
ਗੁਜਰਾਤ ਚੋਣਾਂ ‘ਚ ਸਵੇਰੇ 11 ਵਜੇ ਤਕ 19.17 ਫੀਸਦੀ ਵੋਟਿੰਗ, ਅਮਿਤ ਸ਼ਾਹ ਨੇ ਕਿਹਾ- ‘ਸਾਰੇ ਨੌਜਵਾਨ ਪਾਉਣ ਵੋਟ ‘
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖ਼ਰੀ ਪੜਾਅ ਲਈ ਸੋਮਵਾਰ ਯਾਨੀ ਕਿ…
ਬੈਡਮਿੰਟਨ ਦੇ ਸਿੰਗਲਸ ਮੁਕਾਬਲੇ ਵਿੱਚ ਪੀਵੀਂ ਸਿੰਧੂ ਨੇ ਜਿਤਿਆ ਸੋਨ ਤਮਗਾ
ਪੀਵੀਂ ਸਿੰਧੂ ਨੇ ਜਿਤਿਆ ਸੋਨ ਤਮਗਾ।ਉਸ ਦੀ ਜਿੱਤ ਨਾਲ ਭਾਰਤ ਰਾਸ਼ਟਰਮੰਡਲ ਖੇਡਾਂ ਵਿੱਚ ਚੌਥੇ ਸਥਾਨ ਤੇ ਪਹੁੰਚਿਆ Post Views: 11