ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਪੱਧਰੀ ਦਿੱਤੇ ਗਏ ਧਰਨੇ ਦੌਰਾਨ ਕਿਸਾਨ ਕਰਮਜੀਤ ਸਿੰਘ ਸੰਗਤਪੁਰਾ ਦੀ 12 ਦਿਨ ਪਹਿਲਾਂ ਮੌਤ ਹੋ ਗਈ ਸੀ। ਸਰਕਾਰ ਤੋਂ ਮੁਆਵਜ਼ੇ ਵਜੋਂ 10 ਲੱਖ ਰੁਪਏ, ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸਾਰੇ ਕਰਜ਼ੇ ’ਤੇ ਲੀਕ ਮਰਵਾਉਣ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਵੱਲੋਂ 12 ਅਪ੍ਰੈਲ ਤੋਂ ਲਗਾਤਾਰ ਐੱਸਡੀਐੱਮ ਦਫਤਰ ਲਹਿਰਾਗਾਗਾ ਵਿਖੇ ਪੱਕਾ ਮੋਰਚਾ ਲਾਇਆ ਹੋਇਆ ਸੀ। 23 ਅਪ੍ਰੈਲ ਨੂੰ ਪ੍ਰਸ਼ਾਸਨ ਵੱਲੋਂ ਜਥੇਬੰਦੀ ਦੀਆਂ ਸਾਰੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ ਅਤੇ ਬੁੱਧਵਾਰ ਨੂੰ ਕਿਸਾਨ ਕਰਮਜੀਤ ਸਿੰਘ ਸੰਗਤਪੁਰਾ ਦੀ ਦੇਹ ਦਾ ਪੋਸਟਮਾਰਟਮ ਕਰਵਾ ਕੇ ਜਥੇਬੰਦੀ ਦੀਆਂ ਰਸਮਾਂ ਮੁਤਾਬਕ ਝੰਡਾ ਮਾਰਚ ਕਰਦੇ ਹੋਏ ਨਾਅਰਿਆਂ ਨਾਲ ਸਲਾਮੀ ਦੇ ਕੇ ਸਸਕਾਰ ਕੀਤਾ ਗਿਆ। ਕਰਮਜੀਤ ਸਿੰਘ ਨਮਿਤ ਅੰਤਿਮ ਅਰਦਾਸ 26 ਅਪ੍ਰੈਲ ਨੂੰ ਪਿੰਡ ਸੰਗਤਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।
Related Posts
ਲੁਧਿਆਣਾ ’ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਤਿੱਖਾ ਵਿਰੋਧ, ਤਣਾਅਪੂਰਨ ਹੋਈ ਸਥਿਤੀ
ਲੁਧਿਆਣਾ, 3 ਅਗਸਤ (ਦਲਜੀਤ ਸਿੰਘ)- ਫੋਕਲ ਪੁਆਇੰਟ ਜਮਾਲਪੁਰ ਕਾਲੋਨੀ ਅਰਬਨ ਅਸਟੇਟ ਵਿਖੇ ਚੈਰੀਟੇਬਲ ਹਸਪਤਾਲ ਦਾ ਉਦਘਾਟਨ ਕਰਨ ਪਹੁੰਚੇ ਸ੍ਰੀ ਅਕਾਲ…
ਪੰਜਾਬ ‘ਚ ਮੰਡਰਾ ਰਿਹਾ ਇਸ ਬੀਮਾਰੀ ਦਾ ਖ਼ਤਰਾ, ਸਿਹਤ ਵਿਭਾਗ ਨੇ ਕੀਤਾ Alert
ਚੰਡੀਗੜ੍ਹ : ਕੋਰੋਨਾ ਤੋਂ ਬਾਅਦ ਹੁਣ ਪੰਜਾਬ ਵਾਸੀਆਂ ਨੂੰ ਡੇਂਗੂ ਦੀ ਬੀਮਾਰੀ ਦਾ ਖ਼ਤਰਾ ਸਤਾ ਰਿਹਾ ਹੈ। ਪੰਜਾਬ ‘ਚ ਸਾਲ…
ਚੰਡੀਗੜ੍ਹ ਜ਼ਿਲ੍ਹਾ ਅਦਾਲਤ ‘ਚ ਬੰਬ ਹੋਣ ਦੀ ਖ਼ਬਰ ! ਪੁਲਿਸ ਫੋਰਸ ਤਾਇਨਾਤ, ਹਫੜਾ-ਦਫੜੀ ਦਾ ਮਾਹੌਲ
ਪੰਜਾਬ ‘ਚ ਲਗਾਤਾਰ ਵਧ ਰਹੀਆਂ ਅਪਰਾਧਕ ਵਾਰਦਾਤਾਂ ਨੂੰ ਦੇਖਦੇ ਹੋਏ ਚੰਡੀਗੜ੍ਹ ‘ਚ ਵੀ ਸੁਰੱਖਿਆ ਦਾ ਪੂਰਾ ਖ਼ਿਆਲ ਰੱਖਿਆ ਜਾ ਰਿਹਾ…