ਚੰਡੀਗੜ੍ਹ : Jalandhar Lok Sabha Seat : ਕਾਂਗਰਸ ਲਈ ਸੋਮਵਾਰ ਦਾ ਦਿਨ ਵੱਡੇ ਝਟਕੇ ਵਾਲਾ ਰਿਹਾ। ਕਰੀਬ 60 ਦਹਾਕਿਆਂ ਤਕ ਕਾਂਗਰਸ ਦਾ ਝੰਡਾ ਫੜ ਕੇ ਘੁੰਮਣ ਵਾਲੇ ਕੇਪੀ ਪਰਿਵਾਰ ਨੇ ਵੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ।
ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ (Mohinder Singh Kaypee Join SAD) ਅਕਾਲੀ ਦਲ ‘ਚ ਸ਼ਾਮਲ ਹੋ ਗਏ ਤੇ ਜਲੰਧਰ ਤੋਂ ਉਮੀਦਵਾਰ ਬਣੇ। ਕੇਪੀ ਦਾ ਪਾਰਟੀ ਛੱਡਣਾ ਨਾ ਸਿਰਫ਼ ਕਾਂਗਰਸ ਲਈ ਸਗੋਂ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਈ ਵੀ ਨਿੱਜੀ ਝਟਕਾ ਹੈ।