ਫਾਜ਼ਿਲਕਾ : ਫਾਜ਼ਿਲਕਾ-ਫਿਰੋਜ਼ਪੁਰ ਰੋਡ ‘ਤੇ ਸੋਮਵਾਰ ਤੜਕਸਾਰ 2 ਮੋਟਰਸਾਈਕਲ ਸਵਾਰਾਂ ਦਾ ਆਰਮੀ ਦੀ ਜਿਪਸੀ ਨਾਲ ਐਕਸੀਡੈਂਟ ਹੋ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਫਾਜ਼ਿਲਕਾ ਤੋਂ ਫਿਰੋਜ਼ਪੁਰ ਰੋਡ ‘ਤੇ ਫਾਜ਼ਿਲਕਾ ਨਵੀ ਅਬਾਦੀ ਨਿਵਾਸੀ ਖਰੇਤ ਲਾਲ ਤੇ ਸੁਭਾਸ਼ ਚੰਦਰ ਆਪਣੇ ਕੰਮ ਦੇ ਸਿਲਸਲੇ ‘ਚ ਜਾ ਰਹੇ ਸਨ। ਪਿੰਡ ਲਾਲੋ ਵਾਲੀ ਨੇੜੇ ਆਰਮੀ ਦੀ ਗੱਡੀ ‘ਚ ਵੱਜਣ ਕਾਰਨ ਉਹ ਸੜਕ ‘ਤੇ ਡਿੱਗ ਗਏ ਜਿਸ ਨਾਲ ਖਰੇਤ ਲਾਲ ਤੇ ਸੁਭਾਸ਼ ਚੰਦਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਸੜਕ ‘ਤੇ ਲੰਘ ਰਹੇ ਲੋਕਾਂ ਵਲੋਂ ਦੋਵਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਸਿਵਲ ਹਸਪਤਾਲ ਦੇ ਡਾਕਟਰ ਨੇ ਖਰੇਤ ਲਾਲ ਨੂੰ ਮ੍ਰਿਤਕ ਐਲਾਨ ਕੀਤਾ ਤੇ ਸੁਭਾਸ਼ ਚੰਦਰ ਦੇ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵਲੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ।