ਸੰਗਰੂਰ(ਦਲਜੀਤ ਸਿੰਘ)- ਸੰਗਰੂਰ ਦੀ ਰੇਲਵੇ ਪੁਲਸ ਨੇ ਅੱਜ ਸੰਗਰੂਰ ਰੇਲਵੇ ਸਟੇਸ਼ਨ ਤੋਂ 40 ਕਿੱਲੋ ਦੇ ਕਰੀਬ ਚਾਂਦੀ ਫੜੀ ਹੈ। ਪੁਲਸ ਅਨੁਸਾਰ ਇਹ ਚਾਂਦੀ ਗੈਰ ਕਾਨੂੰਨੀ ਤਰੀਕੇ ਨਾਲ ਲਿਆਂਦੀ ਗਈ ਸੀ ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਇਸ ’ਤੇ ਕਾਰਵਾਈ ਕਰਨ ਲਈ ਈ.ਟੀ.ਓ ਸੰਗਰੂਰ ਨੂੰ ਭੇਜ ਦਿੱਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਰੇਲਵੇ ਪੁਲਸ ਚੌਕੀ ਦੇ ਇੰਚਾਰਜ ਜਗਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪੌਣੇ ਤਿੰਨ ਵਜੇ ਰੇਲ ਗੱਡੀ ਆਈ ਜਿਸ ਵਿੱਚੋਂ ਇਕ ਸ਼ੱਕੀ ਵਿਅਕਤੀ ਪੁਲਸ ਵੇਖ ਕੇ ਭੱਜਣ ਲੱਗਿਆ, ਪੁਲਸ ਮੁਲਾਜ਼ਮਾਂ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਫੜ ਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਚਾਂਦੀ ਦੇ ਬਿਸਕੁਟ ਤੇ ਚਾਂਦੀ ਦੇ ਮਣਕੇ ਜਿਹੜੇ ਲਗਭਗ 40 ਕਿੱਲੋ ਵਜ਼ਨੀ ਸੀ। ਇਸ ਸਬੰਧੀ ਜਦੋਂ ਕਾਬੂ ਕੀਤਾ ਵਿਅਕਤੀ ਨੂੰ ਪੁੱਛਗਿਛ ਕੀਤੀ ਗਈ ਤਾਂ ਉਹ ਚਾਂਦੀ ਦੇ ਬਿੱਲ ਦਿਖਾਉਣ ‘ਚ ਵੀ ਅਸਮਰਥ ਰਿਹਾ ਅਤੇ ਕਿਹਾ ਕਿ ਉਸ ਕੋਲ ਇਸ ਚਾਂਦੀ ਦੇ ਬਿੱਲ ਨਹੀਂ ਹਨ। ਜਿਸ ਸਬੰਧੀ ਰੇਲਵੇ ਪੁਲਸ ਨੇ ਈ.ਟੀ.ਓ. ਸੰਗਰੂਰ ਨੂੰ ਪੱਤਰ ਲਿਖ ਕੇ ਇਸ ਬਾਰੇ ਜਾਣਕਾਰੀ ਦਿੱਤੀ।
ਸੰਗਰੂਰ ਰੇਲਵੇ ਸਟੇਸ਼ਨ ’ਤੇ ਵਿਅਕਤੀ ਤੋਂ ਬਰਾਮਦ ਹੋਈ 40 ਕਿੱਲੋ ਚਾਂਦੀ
