ਭਾਜਪਾ ‘ਚ ਸ਼ਾਮਲ ਹੋ ਕੇ ਚੌਧਰੀ ਪਰਿਵਾਰ ਨੇ ਕੀਤੀ ਹੈ ਸਿਆਸੀ ਖੁਦਕੁਸ਼ੀ : ਚੰਨੀ

ਜਲੰਧਰ : ਜਲੰਧਰ ਸੰਸਦੀ ਸੀਟ ਤੋਂ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸੀ ਆਗੂਆਂ ਤਜਿੰਦਰਪਾਲ ਸਿੰਘ ਬਿੱਟੂ ਅਤੇ ਚੌਧਰੀ ਕਰਮਜੀਤ ਕੌਰ ਦੇ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ‘ਤੇ ਕਿਹਾ ਹੈ ਕਿ ਇਹ ਇਨ੍ਹਾਂ ਆਗੂਆਂ ਦੀ ਸਿਆਸੀ ਖੁਦਕੁਸ਼ੀ ਹੈ। ਉਨ੍ਹਾਂ ਇਹ ਗੱਲ ਜਲੰਧਰ ਕਾਂਗਰਸ ਦੀ ਕੌਮੀ ਮਹਿਲਾ ਕੋਆਰਡੀਨੇਟਰ ਡਾ: ਜਸਲੀਨ ਸੇਠੀ ਦੇ ਘਰ ਲੋਕ ਮਿਲਣੀ ਦੌਰਾਨ ਕਹੀ ।

ਉਨ੍ਹਾਂ ਕਿਹਾ ਕਿ ਚੌਧਰੀ ਕਰਮਜੀਤ ਕੌਰ ਅਤੇ ਉਨ੍ਹਾਂ ਦੇ ਪੁੱਤਰ ਵਿਧਾਇਕ ਵਿਕਰਮਜੀਤ ਸਿੰਘ ਨੇ ਜੋ ਕੁਝ ਕੀਤਾ ਹੈ, ਉਸ ਨੇ ਚੌਧਰੀ ਪਰਿਵਾਰ ਦੇ ਸਮੁੱਚੇ ਇਤਿਹਾਸ ਨੂੰ ਢਾਹ ਲਾਈ ਹੈ। ਅੱਜ ਮਰਹੂਮ ਸੰਤੋਖ ਸਿੰਘ ਚੌਧਰੀ ਦੀ ਰੂਹ ਵੀ ਰੋ ਰਹੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਕੋਲ ਇੰਨੀ ਤਾਕਤ ਹੁੰਦੀ ਤਾਂ ਚੌਧਰੀ ਵਿਕਰਮਜੀਤ ਵੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਜਾਂਦਾ।

Leave a Reply

Your email address will not be published. Required fields are marked *