ਛਿੰਦਵਾੜਾ, 27 ਫਰਵਰੀ
ਕਾਂਗਰਸ ਦੇ ਸੀਨੀਅਰ ਆਗੂ ਕਮਲਨਾਥ ਨੇ ਅੱਜ ਕਿਹਾ ਕਿ ਉਨ੍ਹਾਂ ਦੇ ਸੱਤਾਧਾਰੀ ਭਾਜਪਾ ਵਿੱਚ ਸ਼ਾਮਲ ਹੋਣ ਦੇ ਕਿਆਸ ਮੀਡੀਆ ਕਾਰਾਗਰੀ ਸੀ ਕਿਉਂਕਿ ਉਨ੍ਹਾਂ ਨੇ ਅਜਿਹਾ ਬਿਆਨ ਕਦੇ ਨਹੀਂ ਦਿੱਤਾ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਸੂਬੇ ਦੇ ਆਪਣੇ ਗ੍ਰਹਿ ਖੇਤਰ ਛਿੰਦਵਾੜਾ ਪਹੁੰਚਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕਾਂਗਰਸ ਨੇਤਾ ਕਮਲਨਾਥ (77) ਦੀ ਭਵਿੱਖੀ ਕਾਰਵਾਈ ਨੂੰ ਲੈ ਕੇ ਕਾਫੀ ਕਿਆਸ ਲਗਾਏ ਜਾ ਰਹੇ ਸਨ, ਹਾਲਾਂਕਿ ਉਨ੍ਹਾਂ ਦੇ ਸਹਿਯੋਗੀ ਅਤੇ ਦਿਗਵਿਜੇ ਸਿੰਘ ਅਤੇ ਜਿਤੇਂਦਰ ਸਿੰਘ ਵਰਗੇ ਸੀਨੀਅਰ ਪਾਰਟੀ ਨੇਤਾਵਾਂ ਨੇ ਵਾਰ-ਵਾਰ ਭਰੋਸਾ ਦਿੱਤਾ ਸੀ ਕਿ ਉਹ ਕਿਧਰੇ ਨਹੀਂ ਜਾ ਰਹੇ।