ਮਹਿਲ ਕਲਾਂ, 27 ਫਰਵਰੀ
ਅੱਜ ਸਵੇਰੇ ਕੇਂਦਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਹਮੀਦੀ ਵਿਖੇ ਰੇਸ਼ਮ ਸਿੰਘ ਦੇ ਘਰ ਛਾਪਾ ਮਾਰਿਆ ਗਿਆ। ਕੇਂਦਰੀ ਜਾਂਚ ਏਜੰਸੀ ਵੱਲੋਂ ਅੱਜ ਦੀ ਰੇਡ ਮੁਕੱਦਮਾ ਨੰਬਰ 30/23 ਸਬੰਧੀ ਕੀਤੀ ਗਈ। ਡੇਢ ਸਾਲ ਪਹਿਲਾਂ ਸੰਗਰੂਰ ਪੁਲੀਸ ਵੱਲੋਂ ਰੇਸ਼ਮ ਸਿੰਘ ਨੂੰ ਖਾਲਿਸਤਾਨੀ ਨਾਅਰੇ ਲਿਖਣ ਦੇ ਕਥਿਤ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।