ਸ੍ਰੀਨਗਰ, 27 ਫਰਵਰੀ
ਕਸ਼ਮੀਰ ਦੇ ਕੁੱਝ ਉੱਚੇ ਇਲਾਕਿਆਂ ‘ਚ ਅੱਜ ਤਾਜ਼ਾ ਬਰਫਬਾਰੀ ਹੋਈ, ਜਦਕਿ ਮੈਦਾਨੀ ਇਲਾਕਿਆਂ ‘ਚ ਬਾਰਸ਼ ਹੋਈ। ਗੁਲਮਰਗ ਦੇ ਮਸ਼ਹੂਰ ਸਕੀ ਰਿਜ਼ੋਰਟ ਅਤੇ ਸੋਨਮਰਗ ਅਤੇ ਪਹਿਲਗਾਮ ਦੇ ਸੈਰ-ਸਪਾਟੇ ਵਾਲੇ ਰਿਜ਼ੋਰਟ ਅਤੇ ਕੋਕਰਨਾਗ ਸਮੇਤ ਕਸ਼ਮੀਰ ਦੇ ਮੱਧ ਅਤੇ ਉੱਚੇ ਖੇਤਰਾਂ ਵਿੱਚ ਬਰਫ਼ਬਾਰੀ ਜਾਰੀ ਹੈ। ਸ੍ਰੀਨਗਰ ਸਮੇਤ ਘਾਟੀ ਦੇ ਮੈਦਾਨੀ ਇਲਾਕਿਆਂ ‘ਚ ਬਾਰਸ਼ ਹੋਈ। ਪੱਛਮੀ ਗੜਬੜੀ ਕਾਰਨ ਜੰਮੂ-ਕਸ਼ਮੀਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ 29 ਫਰਵਰੀ ਦੀ ਰਾਤ ਜਾਂ 1 ਮਾਰਚ ਦੀ ਸਵੇਰ ਤੋਂ 3 ਮਾਰਚ ਦੀ ਦੁਪਹਿਰ ਤੱਕ ਦਰਮਿਆਨੀ ਬਾਰਸ਼ ਜਾਂ ਬਰਫਬਾਰੀ ਦੀ ਸੰਭਾਵਨਾ ਹੈ।