ਬਾਰਸੀਲੋਨਾ, 22 ਫਰਵਰੀ
ਬ੍ਰਾਜ਼ੀਲ ਦੇ ਸਟਾਰ ਫੁਟਬਾਲਰ ਡੇਨੀਅਲ ਐਲਵੇਸ ਨੂੰ ਅੱਜ ਬਾਰਸੀਲੋਨਾ ਦੀ ਅਦਾਲਤ ਨੇ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤਾ ਅਤੇ ਉਸ ਨੂੰ ਸਾਢੇ ਚਾਰ ਸਾਲ ਦੀ ਸਜ਼ਾ ਸੁਣਾਈ। ਤਿੰਨ ਜੱਜਾਂ ਦੇ ਬੈਂਚ ਨੇ ਇਸ ਮਹੀਨੇ ਤਿੰਨ ਦਿਨ ਦੀ ਸੁਣਵਾਈ ਤੋਂ ਬਾਅਦ ਇਹ ਹੁਕਮ ਦਿੱਤਾ ਹੈ। ਐਲਵੇਸ ਨੂੰ ਸਜ਼ਾ ਸੁਣਾਉਣ ਲਈ ਅਦਾਲਤ ਵਿੱਚ ਬੁਲਾਇਆ ਗਿਆ ਸੀ। ਅਦਾਲਤ ਨੇ ਐਲਵੇਸ ਨੂੰ ਪੀੜਤ ਨੂੰ 150000 ਯੂਰੋ (162000 ਡਾਲਰ) ਦਾ ਭੁਗਤਾਨ ਕਰਨ ਦਾ ਵੀ ਹੁਕਮ ਦਿੱਤਾ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਅਦਾਲਤ ਨੇ ਹੁਕਮ ਦਿੱਤਾ ਕਿ 40 ਸਾਲਾ ਐਲਵੇਸ ਨੂੰ ਪੰਜ ਸਾਲਾਂ ਲਈ ਨਿਗਰਾਨੀ ਹੇਠ ਰੱਖਿਆ ਜਾਵੇ ਤਾਂ ਜੋ ਉਹ ਪੀੜਤ ਨਾਲ ਕੋਈ ਸੰਪਰਕ ਨਾ ਕਰ ਸਕੇ।