ਨਵੀਂ ਦਿੱਲੀ, 22 ਫਰਵਰੀ-ਸੀਬੀਆਈ ਨੇ ਦਿੱਲੀ ਆਬਕਾਰੀ ਨੀਤੀ ਘੁਟਾਲੇ ਦੇ ਸਬੰਧ ’ਚ ਤਿਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਬੇਟੀ ਅਤੇ ਬੀਆਰਐੱਸ ਦੀ ਵਿਧਾਨ ਪਰਿਸ਼ਦ ਮੈਂਬਰ ਕੇ. ਕਵਿਤਾ ਨੂੰ ਸੰਮਨ ਭੇਜ ਕੇ ਪੁੱਛ ਪੜਤਾਲ ਲਈ ਅਗਲੇ ਹਫ਼ਤੇ ਤਲਬ ਕੀਤਾ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਕਵਿਤਾ ਨੂੰ ਪੁੱਛ ਪੜਤਾਲ ਲਈ ਸੋਮਵਾਰ 26 ਫਰਵਰੀ ਨੂੰ ਸੀਬੀਆਈ ਹੈੱਡਕੁਆਰਟਰ ’ਤੇ ਜਾਂਚ ਟੀਮ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ ਹੈ। ਏਜੰਸੀ ਨੇ ਪਹਿਲਾਂ ਲੰਘੇ ਸਾਲ 22 ਦਸੰਬਰ ਨੂੰ ਹੈਦਰਾਬਾਦ ’ਚ ਕਵਿਤਾ ਦੀ ਰਿਹਾਇਸ਼ ’ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਸਨ।
Related Posts
ਅਮਿਤ ਸ਼ਾਹ ਦੀ ਸੁਰੱਖਿਆ ਸਮੀਖਿਆ ਮੀਟਿੰਗ, 370 ਹਟਾਏ ਜਾਣ ਤੋਂ ਬਾਅਦ ਪਹਿਲਾ ਜੰਮੂ – ਕਸ਼ਮੀਰ ਦੌਰਾ
ਸ੍ਰੀਨਗਰ, 23 ਅਕਤੂਬਰ (ਬਿਊਰੋ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਦੇ ਆਪਣੇ ਤਿੰਨ ਦਿਨਾਂ ਦੌਰੇ ਦੌਰਾਨ ਸੁਰੱਖਿਆ ਸਮੀਖਿਆ ਮੀਟਿੰਗ ਕਰ…
52 ਸਾਲਾ ਔਰਤ ਦੇ ਘਰ ਪੁਲਸ ਦੀ ਛਾਪੇਮਾਰੀ, 9.3 ਲੱਖ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ
ਪਾਲਘਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ ਪੁਲਸ ਨੇ 52 ਸਾਲਾ ਇਕ ਔਰਤ ਦੇ ਘਰ ‘ਚ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ…
ਭਾਰਤ ਬੰਦ ਨੂੰ ਲੰਬੀ ਹਲਕੇ ਵਿੱਚ ਭਰਵਾਂ ਹੁੰਗਾਰਾ
ਲੰਬੀ, 16 ਫਰਵਰੀ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ‘ਤੇ ਭਾਰਤ ਬੰਦ ਨੂੰ ਅੱਜ ਲੰਬੀ ਹਲਕੇ ਵਿੱਚ…