ਚੰਡੀਗੜ੍: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਗੱਲਬਾਤ ਟੁੱਟਣ ਨੂੰ ਮੰਦਭਾਗਾ ਦੱਸਿਆ ਹੈ। ਉਹਨਾ ਐਕਸ ‘ ਤੇ ਪ੍ਰਤੀਕਿਰਿਆ ਕਰਦਿਆ ਕਿਹਾ ਕਿ
ਇਹ ਦੁੱਖਦਾਈ ਹੈ ਕਿ ਕੇਂਦਰ ਸਰਕਾਰ ਤੇ ਕਿਸਾਨਾਂ ਵਿਚਕਾਰ ਗੱਲਬਾਤ ਸਿਰੇ ਨਹੀਂ ਲੱਗ ਸਕੀ।
ਪਰ ਇਸ ਗੱਲਬਾਤ ਦੇ ਫੇਲ ਹੋਣ ਦਾ ਪਹਿਲਾਂ ਹੀ ਡਰ ਸੀ ਕਿਉਂਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੇ ਵਕੀਲ ਵਜੋਂ ਕੰਮ ਕਰ ਰਹੇ ਸਨ ਜਿੰਨ੍ਹਾਂ ਨੂੰ ਗਲਬਾਤ ਦੇ ਫੇਲ ਹੋਣ ਨਾਲ ਹੀ ਸਿਆਸੀ ਲਾਹਾ ਮਿਲਣਾ ਸੀ। ਅਜਿਹਾ ਹੋਣ ਨਾਲ ਉਨ੍ਹਾਂ ਨੂੰ ਕੇਂਦਰ ਸਰਕਾਰ ਦਾ ਨਾਂਅ ਬਦਨਾਮ ਕਰਨ ਅਤੇ ਕਿਸਾਨਾਂ ਨੂੰ ਦਿੱਲੀ ਦੇ ਰਾਹ ਤੋਰਨ ਦਾ ਮੌਕਾ ਮਿਲ ਜਾਣਾ ਸੀ, ਜਿਹੜੇ ਪਹਿਲਾਂ ਚੰਡੀਗੜ੍ਹ ਆਉਣਾ ਚਾਹੁੰਦੇ ਸਨ।
ਕਿਸਾਨਾਂ ਅਤੇ ਕੇਂਦਰ ਸਰਕਾਰ ਵੱਲੋਂ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੇ ਕੀਤੇ ਜਾ ਰਹੇ ਸੁਹਿਰਦ ਯਤਨਾਂ ਨੂੰ ਅਸਫਲ ਕਰਨ ਵਿਚ ਮੁੱਖਮੰਤਰੀ ਹੁਣ ਕਾਮਯਾਬ ਹੋ ਗਏ ਹਨ।
ਪਰ ਪੰਜਾਬ ਦੇ ਲੋਕ ਇਹ ਵੀ ਜਾਣਨਾ ਚਾਹੁੰਦੇ ਹਨ ਕਿ ਭਗਵੰਤ ਮਾਨ ਨੂੰ ਕਿਸਾਨਾਂ ਦੇ ਵਕੀਲ ਹੋਣ ਦਾ ਵਕਾਲਤਨਾਮਾ ਕਿਸ ਨੇ ਦਿੱਤਾ ਜਿਨ੍ਹਾਂ ਨੇ 5 ਮਿੰਟ ਵਿਚ ਐਮਐਸਪੀ ਦੇਣ ਦਾ ਨਾ ਤਾਂ ਵਾਅਦਾ ਨਿਭਾਇਆ ਅਤੇ ਨਾ ਹੀ ਕਿਸਾਨਾਂ ਨੂੰ ਸਮੇਂ ਸਿਰ ਮੁਆਵਜਾ ਦਿੱਤਾ।